Home ਪੰਜਾਬ ਮਾਛੀਵਾੜਾ ਦੇ ਕੁਹਾੜਾ ਰੋਡ ‘ਤੇ ਸਥਿਤ ਆਹਾਰ ਫੂਡ ਫੈਕਟਰੀ ਦੇ ਬਾਇਲਰ ’ਚ...

ਮਾਛੀਵਾੜਾ ਦੇ ਕੁਹਾੜਾ ਰੋਡ ‘ਤੇ ਸਥਿਤ ਆਹਾਰ ਫੂਡ ਫੈਕਟਰੀ ਦੇ ਬਾਇਲਰ ’ਚ ਲੱਗੀ ਭਿਆਨਕ ਅੱਗ

0

ਲੁਧਿਆਣਾ : ਮਾਛੀਵਾੜਾ ਦੇ ਕੁਹਾੜਾ ਰੋਡ ‘ਤੇ ਸਥਿਤ ਭੱਟੀਆਂ ਪਿੰਡ ਦੇ ਨੇੜੇ ਬੀਤੀ ਦੇਰ ਰਾਤ ਇੱਕ ਆਹਾਰ ਫੂਡ ਫੈਕਟਰੀ ਦੇ ਬਾਇਲਰ ਵਿੱਚ ਅੱਗ ਲੱਗ ਗਈ। ਇਸ ਹਾਦਸੇ ਵਿੱਚ ਫੈਕਟਰੀ ਨੂੰ ਭਾਰੀ ਵਿੱਤੀ ਨੁਕਸਾਨ ਹੋਇਆ। ਘਟਨਾ ਦੀ ਸੂਚਨਾ ਫਾਇਰ ਵਿਭਾਗ ਨੂੰ ਦਿੱਤੀ ਗਈ। ਮੌਕੇ ’ਤੇ ਪਹੁੰਚੀ ਫਾਇਰ ਵਿਭਾਗ ਦੀ ਟੀਮ ਦੁਆਰਾ ਕੜੀ ਮੁਸ਼ਕਲਾਂ ਦੇ ਬਾਅਦ ਅੱਗ ‘ਤੇ ਕਾਬੂ ਪਾਇਆ। ਮਾਮਲੇ ਦੀ ਜਾਣਕਾਰੀ ਦਿੰਦੇ ਫੈਕਟਰੀ ਦੇ ਮੈਨੇਜਰ ਨੇ ਦੱਸਿਆ ਕਿ ਦੇਰ ਰਾਤ 12:10 ਵਜੇ ਫੈਕਟਰੀ ਦੇ ਬਾਇਲਰ ਵਿੱਚ ਅੱਗ ਲੱਗੀ ਸੀ।

ਜਿਸ ਦੇ ਬਾਅਦ ਤੁਰੰਤ ਘਟਨਾ ਦੀ ਸੂਚਨਾ ਫਾਇਰ ਵਿਭਾਗ ਦੀ ਟੀਮ ਨੂੰ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਅਤੇ ਸਮਰਾਲਾ ਤੋਂ ਆਈਆਂ ਤਿੰਨ ਫਾਇਰ ਇੰਜਣਾਂ ਮੌਕੇ ‘ਤੇ ਪਹੁੰਚੀਆਂ ਅਤੇ ਲਗਭਗ 7-8 ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਲੱਗਣ ਸਮੇਂ ਕੰਮ ਕਰ ਰਹੇ ਸਾਰੇ ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਮੈਨੇਜਰ ਅਨੁਸਾਰ, ਫੈਕਟਰੀ ਵਿੱਚ ਅੱਗ ਲੱਗਣ ਦਾ ਕਾਰਨ ਅਜੇ ਵੀ ਸਪੱਸ਼ਟ ਨਹੀਂ ਹੈ।

ਇਸ ਦੌਰਾਨ, ਐਚਆਰ ਅਤੇ ਸੁਰੱਖਿਆ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਦੇਰ ਰਾਤ ਬਾਇਲਰ ਵਿੱਚ ਅੱਗ ਲੱਗਣ ਬਾਰੇ ਹੈੱਡ ਗਾਰਡ ਨੇ ਸੂਚਿਤ ਕੀਤਾ। ਜਿਸ ਦੇ ਬਾਅਦ ਫਾਇਰ ਵਿਭਾਗ ਨੂੰ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਮਿਲ ਕੇ ਕਈ ਘੰਟਿਆਂ ਬਾਅਦ ਅੱਗ ‘ਤੇ ਕਾਬੂ ਪਾਇਆ। ਇਸ ਘਟਨਾ ਦੇ ਨਤੀਜੇ ਵਜੋਂ ਕਾਫ਼ੀ ਵਿੱਤੀ ਨੁਕਸਾਨ ਹੋਇਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version