HomePunjabਹਾਈਵੇਅ 'ਤੇ ਚੱਲਦੀ ਸਕਾਰਪੀਓ ਕਾਰ ਨੂੰ ਲੱਗੀ ਭਿਆਨਕ ਅੱਗ

ਹਾਈਵੇਅ ‘ਤੇ ਚੱਲਦੀ ਸਕਾਰਪੀਓ ਕਾਰ ਨੂੰ ਲੱਗੀ ਭਿਆਨਕ ਅੱਗ

ਚੰਡੀਗੜ੍ਹ: ਚੰਡੀਗੜ੍ਹ-ਮਨਾਲੀ ਮੁੱਖ ਮਾਰਗ (Chandigarh-Manali main road) ‘ਤੇ ਸ੍ਰੀ ਕੀਰਤਪੁਰ ਸਾਹਿਬ (Sri Kiratpur Sahib) ਨੇੜੇ ਚੱਲਦੀ ਸਕਾਰਪੀਓ ਕਾਰ (Scorpio car) ਨੂੰ ਭਿਆਨਕ ਅੱਗ ਲੱਗ ਗਈ। ਗੱਡੀ ਵਿੱਚ ਸਵਾਰ ਲੋਕ ਇਤਿਹਾਸਕ ਧਰਤੀ ਸ੍ਰੀ ਕੀਰਤਪੁਰ ਸਾਹਿਬ ਦੇ ਦਰਸ਼ਨਾਂ ਲਈ ਆਏ ਹੋਏ ਸਨ। ਸਕਾਰਪੀਓ ਵਿੱਚ ਦੋ ਵਿਅਕਤੀ ਬੈਠੇ ਸਨ ਅਤੇ ਹਰਿਆਣਾ ਤੋਂ ਹਿਮਾਚਲ ਮਨਾਲੀ ਵੱਲ ਜਾ ਰਹੇ ਸਨ।

ਕੀਰਤਪੁਰ ਸਾਹਿਬ ਨੇੜੇ ਪੈਟਰੋਲ ਪੰਪ ਤੋਂ ਪੈਟਰੋਲ ਭਰ ਕੇ ਸਕਾਰਪੀਓ ਗੱਡੀ ਮਨਾਲੀ ਵੱਲ ਨੂੰ ਜਾਣ ਲੱਗੀ ਤਾਂ ਕਾਰ ‘ਚੋਂ ਕੁਝ ਆਵਾਜ਼ ਆਉਣ ਲੱਗੀ, ਜਿਸ ਨੂੰ ਦੇਖ ਕੇ ਡਰਾਈਵਰ ਨੇ ਕਾਰ ਨੂੰ ਹੌਲੀ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਕਾਰ ‘ਚ ਸਵਾਰ ਲੋਕ ਕਾਰ ‘ਚੋਂ ਬਾਹਰ ਨਿਕਲਦੇ, ਉਨ੍ਹਾਂ ਨੇ ਦੇਖਿਆ ਕਿ ਕਾਰ ਨੂੰ ਅੱਗ ਲੱਗੀ ਹੋਈ ਹੈ, ਕਾਰ ਸਵਾਰਾਂ ਨੇ ਆਪਣੀ ਜਾਨ ਬਚਾਉਣ ਲਈ ਤੁਰੰਤ ਖਿੜਕੀ ਖੋਲ੍ਹ ਦਿੱਤੀ।

ਕੁਝ ਹੀ ਸਮੇਂ ਵਿੱਚ ਕਾਰ ਅੱਗ ਦਾ ਗੋਲਾ ਬਣ ਕੇ ਸੜ ਕੇ ਸੁਆਹ ਹੋ ਗਈ। ਖੁਸ਼ਕਿਸਮਤੀ ਹੈ ਕਿ ਕਾਰ ਵਿਚ ਸਵਾਰ ਦੋਵੇਂ ਵਿਅਕਤੀ ਠੀਕ-ਠਾਕ ਹਨ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments