Home ਸੰਸਾਰ ਅਮਰੀਕਾ ਦੇ ਟੈਕਸਾਸ ਸਥਿਤ ਪੋਰਟ ਆਰਥਰ ਦੀ ਇੱਕ ਵੱਡੀ ਤੇਲ ਰਿਫਾਇਨਰੀ ’ਚ...

ਅਮਰੀਕਾ ਦੇ ਟੈਕਸਾਸ ਸਥਿਤ ਪੋਰਟ ਆਰਥਰ ਦੀ ਇੱਕ ਵੱਡੀ ਤੇਲ ਰਿਫਾਇਨਰੀ ’ਚ ਲੱਗੀ ਭਿਆਨਕ ਅੱਗ

0

ਅਮਰੀਕਾ : ਅਮਰੀਕਾ ਦੇ ਟੈਕਸਾਸ ਸਥਿਤ ਪੋਰਟ ਆਰਥਰ ਦੀ ਇੱਕ ਵੱਡੀ ਤੇਲ ਰਿਫਾਇਨਰੀ ਵਿੱਚ ਭਿਆਨਕ ਅੱਗ ਲੱਗ ਗਈ। ਬੀਤੀ ਦੇਰ ਰਾਤ, ਰਿਫਾਇਨਰੀ ਦੇ ਇੱਕ ਉਦਯੋਗਿਕ ਹੀਟਰ ਵਿੱਚ ਜ਼ੋਰਦਾਰ ਧਮਾਕਾ ਹੋਇਆ, ਜਿਸ ਦੇ ਬਾਅਦ ਅੱਗ ਭੜਕ ਗਈ। ਅੱਗ ਲੱਗਣ ਦੇ ਬਾਅਦ ਸਾਈਟ ਤੋਂ ਧੂੰਏ ਦਾ ਕਾਲਾ ਅਤੇ ਸੰਘਣਾ ਗੁਬਾਰ ਨਿਕਲਦਾ ਦੇਖਿਆ ਗਿਆ।

ਇਹ ਘਟਨਾ ਵੈਲੇਰੋ ਐਨਰਜੀ ਰਿਫਾਇਨਰੀ ਵਿੱਚ ਵਾਪਰੀ, ਜਿਸਦੀ ਰੋਜ਼ਾਨਾ 380,000 ਬੈਰਲ ਤੇਲ ਨੂੰ ਪ੍ਰੋਸੈਸ ਕਰਨ ਦੀ ਸਮਰੱਥਾ ਰੱਖਦੀ ਹੈ। ਇਹ ਰਿਫਾਇਨਰੀ ਸੰਯੁਕਤ ਰਾਜ ਅਮਰੀਕਾ ਦੀ ਸਭ ਤੋਂ ਅਹਿਮ ਤੇਲ ਰਿਫਾਇਨਰੀ ਕੇਂਦਰਾਂ ਵਿੱਚੋਂ ਇੱਕ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਸ਼ਾਮ 6:30 ਵਜੇ ਇੱਕ ਤੇਜ਼ ਧਮਾਕਾ ਸੁਣਿਆ ਗਿਆ। ਇਸ ਵਿਸਫੋਟ ਦਾ ਅਸਰ ਇੰਨ੍ਹਾਂ ਸ਼ਕਤੀਸ਼ਾਲੀ ਸੀ ਕਿ ਇਸਦੀ ਗੂੰਜ ਪੋਰਟ ਆਰਥਰ ਦੇ ਨਾਲ-ਨਾਲ ਗੁਆਢੀ ਇਲਾਕੇ ਜਿਵੇਂ ਗਰੋਵਜ਼ ਅਤੇ ਨੇਡਰਲੈਂਡ ਵਿੱਚ ਵੀ ਮਹਿਸੂਸ ਕੀਤੇ ਗਏ ਹਨ।

ਧਮਾਕੇ ਤੋਂ ਬਾਅਦ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ, ਜਿਵੇਂ ਕਿ ਪੱਛਮੀ ਇਲਾਕੇ ਦੇ ਵਸਨੀਕਾਂ ਲਈ ‘ਸ਼ੈਲਟਰ-ਇਨ-ਪਲੇਸ’ ਦਾ ਹੁਕਮ ਜਾਰੀ ਕੀਤਾ ਗਿਆ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਘਰਾਂ ਦੇ ਅੰਦਰ ਰਹਿਣ ਅਤੇ ਖਿੜਕੀਆਂ ਅਤੇ ਦਰਵਾਜ਼ੇ ਪੂਰੀ ਤਰ੍ਹਾਂ ਬੰਦ ਰੱਖਣ ਤਾਂ ਜੋ ਧੂੰਏਂ ਅਤੇ ਜ਼ਹਿਰੀਲੀਆਂ ਗੈਸਾਂ ਤੋਂ ਬਚਿਆ ਜਾ ਸਕੇ।

ਅਧਿਕਾਰੀਆਂ ਵੱਲੋਂ ਅਜੇ ਤੱਕ ਕਿਸੇ ਦੇ ਜ਼ਖ਼ਮੀ ਹੋਣ ਜਾ ਜਾਨ-ਮਾਲ ਦੇ ਨੁਕਸਾਨ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਵੈਲੇਰੋ ਐਨਰਜੀ ਨੇ ਵੀ ਇਸ ਘਟਨਾ ‘ਤੇ ਤੁਰੰਤ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਐਮਰਜੈਂਸੀ ਟੀਮਾਂ ਮੌਕੇ ‘ਤੇ ਮੌਜੂਦ ਹਨ ਅਤੇ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਬਾਲਣ ਉਤਪਾਦਨ ਦਾ ਮੁੱਖ ਕੇਂਦਰ ਹੈ ਵੈਲੇਰੋ ਐਨਰਜੀ ਰਿਫਾਇਨਰੀ

ਪੋਰਟ ਆਰਥਰ ਵਿੱਚ ਵੈਲੇਰੋ ਐਨਰਜੀ ਰਿਫਾਇਨਰੀ, ਅਮਰੀਕਾ ਦੇ ਗਲਫ ਕੋਸਟ ਰਿਫਾਇਨਿੰਗ ਨੈੱਟਵਰਕ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਜੋ ਦੇਸ਼ ਦੇ ਕੁੱਲ ਈਂਧਨ ਉਤਪਾਦਨ ਵਿੱਚ ਇੱਕ ਵੱਡੀ ਹਿੱਸੇਦਾਰੀ ਰੱਖਦਾ ਹੈ। ਅਜਿਹੇ ਵਿੱਚ, ਇਸ ਰਿਫਾਇਨਰੀ ਨੂੰ ਰੋਕਣ ਨਾਲ ਖੇਤਰ ਦੀ ਈਂਧਨ ਸਪਲਾਈ ’ਤੇ ਪ੍ਰਭਾਵ ਪੈ ਸਕਦਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version