Home ਪੰਜਾਬ ਅਜਨਾਲਾ ਖੇਤਰ ’ਚ ਫਤਿਹਗੜ੍ਹ ਚੂੜੀਆਂ ਰੋਡ ਦੇ ਨੇੜੇ ਪੀਰਾਂ ਦੀ ਜਗ੍ਹਾਂ ‘ਤੇ...

ਅਜਨਾਲਾ ਖੇਤਰ ’ਚ ਫਤਿਹਗੜ੍ਹ ਚੂੜੀਆਂ ਰੋਡ ਦੇ ਨੇੜੇ ਪੀਰਾਂ ਦੀ ਜਗ੍ਹਾਂ ‘ਤੇ ਲੱਗੀ ਭਿਆਨਕ ਅੱਗ

0

ਅੰਮ੍ਰਿਤਸਰ : ਜ਼ਿਲ੍ਹੇ ਦੇ ਅਜਨਾਲਾ ਖੇਤਰ ਵਿੱਚ ਫਤਿਹਗੜ੍ਹ ਚੂੜੀਆਂ ਰੋਡ ਨੇੜੇ ਇੱਕ ਪੀਰਾਂ ਦੀ ਜਗ੍ਹਾਂ ‘ਤੇ ਭਿਆਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਦੀਵੇ ਜਾਂ ਚਿਰਾਗ ਦੀ ਚੰਗਿਆੜੀ ਨਾਲ ਅੱਗ ਲੱਗੀ ਹੈ। ਹਾਲਾਂਕਿ ਇਸਦੀ ਪੁਸ਼ਟੀ ਨਹੀਂ  ਕੀਤੀ ਜਾ ਸਕਦੀ, ਪਰ ਇਸ ਭਿਆਨਕ ਅੱਗ ਦੇ ਕਾਰਨ ਪੂਰੀ ਜਾਇਦਾਦ ਅਤੇ ਘਰ ਸੜ ਕੇ ਸੁਆਹ ਹੋ ਗਏ। ਇਸ ਘਟਨਾ ਵਿੱਚ ਦੋ ਵਾਹਨ ਅਤੇ ਹੋਰ ਕੀਮਤੀ ਸਮਾਨ ਤਬਾਹ ਹੋ ਗਿਆ। ਪਰਿਵਾਰ ਨੇ ਦੱਸਿਆ ਕਿ ਘਰ ਦੀ ਇਮਾਰਤ ਪੂਰੀ ਤਰ੍ਹਾਂ ਸੜ ਗਈ ਅਤੇ ਇਸ ਦੌਰਾਨ 2 ਵਾਹਨ ਵੀ ਪੂਰੀ ਤਰ੍ਹਾਂ ਨਸ਼ਟ ਹੋ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਦਾ ਲਗਭਗ 50 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

ਪ੍ਰਭਾਵਿਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਪੀਰਾਂ ਦੀ ਜਗ੍ਹਾ ਹੈ ਜਿੱਥੇ ਦੀਵੇ ਕਾਰਨ ਲੱਗੀ ਅੱਗ ਨੇ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਘਰ ਦੀ ਪੂਰੀ ਇਮਾਰਤ ਖਤਮ ਹੋ ਗਈ ਹੈ, ਅਤੇ ਘਰ ਵਿੱਚ ਖੜ੍ਹੀਆਂ ਦੋ ਗੱਡੀਆਂ ਵੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਦਾ ਨੁਕਸਾਨ ਲਗਭਗ 50 ਲੱਖ ਰੁਪਏ ਹੈ। ਇਸ ਮੌਕੇ ’ਤੇ ਪੁਲਿਸ ਅਧਿਕਾਰੀ ਬਲਦੇਵ ਰਾਜ ਨੇ ਦੱਸਿਆ ਕਿ ਕ੍ਰਿਸ਼ਨ ਲਾਲ ਨਾਮ ਦਾ ਇੱਕ ਵਿਅਕਤੀ ਅਜਨਾਲਾ ਵਿੱਚ ਇੱਕ ਦੁਕਾਨ ਦਾ ਮਾਲਕ ਹੈ ਅਤੇ ਉੱਥੇ ਵੱਡੇ ਪੱਧਰ ‘ਤੇ ਕੰਮ ਕਰਦਾ ਹੈ, ਅਤੇ ਉਨ੍ਹਾਂ ਦੇ ਘਰ ਵਿੱਚ ਪੀਰਾਂ ਦੀ ਜਗ੍ਹਾ ਹੈ, ਜਿੱਥੇ ਅੱਗ ਲੱਗਣ ਨਾਲ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਅੱਗੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version