Home ਸੰਸਾਰ ਮਾਊਂਟ ਐਵਰੈਸਟ ‘ਤੇ ਆਇਆ ਭਿਆਨਕ ਬਰਫ਼ੀਲਾ ਤੂਫ਼ਾਨ, 1000 ਟਰੈਕਰ ਇਲਾਕੇ ’ਚ ਫਸੇ,...

ਮਾਊਂਟ ਐਵਰੈਸਟ ‘ਤੇ ਆਇਆ ਭਿਆਨਕ ਬਰਫ਼ੀਲਾ ਤੂਫ਼ਾਨ, 1000 ਟਰੈਕਰ ਇਲਾਕੇ ’ਚ ਫਸੇ, ਰੈਸਕਿਊ ਆਪ੍ਰੇਸ਼ਨ ਜਾਰੀ

0

ਲਹਾਸਾ : ਮਾਊਂਟ ਐਵਰੈਸਟ ‘ਤੇ ਭਿਆਨਕ ਬਰਫੀਲੇ ਤੂਫ਼ਾਨ ਤੋਂ ਬਾਅਦ ਲਗਭਗ 1000 ਟਰੈਕਰ ਤਿੱਬਤ ਦੀ ਢਲਾਣ ਵੱਲ ਫਸ ਗਏ ਹਨ। ਜ਼ਮੀਨ ਤੋਂ ਲਗਭਗ 16000 ਫੁੱਟ ਉੱਪਰ ਸਥਿਤ ਕੈਂਪਾਂ ਤੱਕ ਪਹੁੰਚਣ ਲਈ ਵੱਡੇ ਪੈਮਾਨੇ ‘ਤੇ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਹੈ। ਬਰਫ਼ ਨੂੰ ਹਟਾਉਣ ਅਤੇ ਸੜਕਾਂ ਨੂੰ ਸਾਫ਼ ਕਰਨ ਲਈ ਬਚਾਅ ਦਲ ਅਤੇ ਸੈਂਕੜੇ ਸਥਾਨਕ ਪਿੰਡ ਵਾਸੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਬਰਫੀਲੇ ਤੂਫਾਨ ਦੇ ਕਾਰਨ ਕੁਝ ਤੰਬੂਆਂ ਨੂੰ ਨੁਕਸਾਨ ਪਹੁੰਚਿਆ ਹੈ। ਕੁਝ ਲੋਕ ਸਖ਼ਤ ਠੰਡ ਕਾਰਨ ਹਾਈਪੋਥਰਮਿਆ ਦਾ ਸ਼ਿਕਾਰ ਹੋਏ ਹਨ। ਰਿਪੋਰਟ ਅਨੁਸਾਰ, ਅਜੇ ਤੱਕ ਕਿਸੇ ਦੀ ਮੌਤ ਦੀ ਜਾਣਕਾਰੀ ਨਹੀਂ ਹੈ।

ਹੁਣ ਤੱਕ 350 ਲੋਕਾਂ ਦਾ ਹੋਇਆ ਰੇਸਕਿਊ

ਜਾਣਕਾਰੀ ਦੇ ਅਨੁਸਾਰ, ਐਵਰੇਸਟ ਦੇ ਪੂਰਬੀ ਸਿਰੇ ਦੀ ਵੱਲ ਜਾਣ ਵਾਲੀ ਕਰਮਾ ਘਾਟੀ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਤੇਜ਼ ਬਰਫਬਾਰੀ ਸ਼ੁਰੂ ਹੋ ਗਈ ਜੋ ਸ਼ਨੀਵਾਰ ਤੱਕ ਜਾਰੀ ਰਹੀ। ਇਸ ਨਾਲ ਸੈਂਕੜੇ ਪਰਬਤਾਰੋਹੀ ਫਸ ਗਏ। ਸਥਾਨਕ ਮੀਡੀਆ ਨੇ ਸ਼ੁਰੂਆਤ ਵਿੱਚ ਦੱਸਿਆ ਸੀ ਕਿ ਲਗਭਗ 1000 ਟਰੈਕਰਸ ਇਲਾਕੇ ਵਿੱਚ ਫਸੇ ਹੋਏ ਹਨ। ਅੱਜ ਚੀਨ ਦੇ ਸਰਕਾਰੀ ਮੀਡੀਆ ਨੇ ਦੱਸਿਆ ਕਿ 350 ਲੋਕਾਂ ਨੂੰ ਬਚਾਇਆ ਗਿਆ ਹੈ, ਜਦਕਿ ਲਗਭਗ 200 ਲੋਕਾਂ ਨਾਲ ਸੰਪਰਕ ਕੀਤਾ ਗਿਆ ਹੈ।

ਸਭ ਤੋਂ ਸੁਰੱਖਿਅਤ ਮੌਸਮ ਵਿੱਚ ਆਫ਼ਤ

ਹਿਮਾਲੀਅਨ ਖੇਤਰ ਵਿੱਚ ਇਸ ਮੌਸਮ ਵਿੱਚ ਬਰਫ਼ੀਲੇ ਤੂਫ਼ਾਨ ਦਾ ਆਉਣਾ ਬਹੁਤ ਘੱਟ ਹੁੰਦਾ ਹੈ। ਆਮ ਤੌਰ ‘ਤੇ ਇਹ ਟ੍ਰੈਕਿੰਗ ਲਈ ਸਭ ਤੋਂ ਸੁਰੱਖਿਅਤ ਮੌਸਮ ਮੰਨਿਆ ਜਾਂਦਾ ਹੈ। ਹਾਲਾਂਕਿ ਪਿਛਲੇ ਹਫ਼ਤੇ ਹੀ ਤਿੱਬਤੀ ਖੇਤਰ ਵਿੱਚ ਭਾਰੀ ਬਰਫ਼ਬਾਰੀ ਅਤੇ ਮੀਂਹ ਪਿਆ ਸੀ। ਇਸ ਕਾਰਨ ਟ੍ਰੈਕਿੰਗ ਮੁਸ਼ਕਿਲ ਹੋ ਗਈ ਸੀ।

NO COMMENTS

LEAVE A REPLY

Please enter your comment!
Please enter your name here

Exit mobile version