ਪਟਿਆਲਾ : ਅਦਾਰਾ ਚੜ੍ਹਦੀਕਲਾ ਟਾਈਮ ਟੀ.ਵੀ ਦੇ ਚੇਅਰਮੈਨ ਅਤੇ ਪਦਮ ਸ਼੍ਰੀ ਸਨਮਾਨਿਤ ਡਾ. ਜਗਜੀਤ ਸਿੰਘ ਦਰਦੀ ਅਤੇ ਡਾਇਰੈਕਟਰ ਆਫ ਚੜ੍ਹਦੀਕਲਾ ਟਾਈਮ ਟੀ.ਵੀ ਸ਼੍ਰੀ ਹਰਪ੍ਰੀਤ ਸਿੰਘ ਦਰਦੀ ਨੇ ਕੈਰੋਕੇ ਫਿਊਜ਼ਨ ਕਲੱਬ ਦੇ ਸਰਪ੍ਰਸਤ ਡਾ. ਆਈ.ਐਸ ਕੰਗ ,ਡਾ. ਰਵਿੰਦਰ ਸਿੰਘ ,ਡਾ. ਪੰਕੇਸ਼ ਕੁਮਾਰ, ਪ੍ਰੀਤਮ ਚੰਦੇਲ , ਡਾ. ਕੇ.ਪੀ ਸਿੰਘ ,ਇਰੀਗੇਸ਼ਨ ਮਨਿਸਟਰੀਅਲ ਸਰਵਿਸਿਜ ਐਸੋਸ਼ੀਏਸ਼ਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਜਗਪ੍ਰੀਤ ਸਿੰਘ ਮਹਾਜਨ ਅਤੇ ਮਨਜੀਤ ਸਿੰਘ ਬਾਂਸਲ ,ਸਰਬਜੀਤ ਕੌਰ ਬਾਂਸਲ , ਮਿਸਟਰ ਨਵੀਨ ਦੀਵਾਨ , ਐਸ.ਐਸ ਭੂਮਰਾ ,ਡਾ. ਇੰਦਰਜੀਤ ਕੌਰ ,ਐਸ.ਪੀ ਦੁੱਗਲ , ਮਸ਼ਹੂਰ ਗਾਇਕਾ ਮੈਡਮ ਅਰਵਿੰਦਰ ਕੌਰ ,ਡਾ.ਪ੍ਰਵੀਨਾ ਜ਼ੌਰਾ , ਨਰੇਸ਼ ਕੌਸ਼ਿਕ , ਮਨਜੀਤ ਕੌਰ ਭੂਮਰਾ ਅਤੇ ਮਨਦੀਪ ਕੌਰ ਕੰਗ ਨਾਲ ਵਿਸ਼ੇਸ਼ ਮੁਲਾਕਾਤ ਕੀਤੀ।
ਇਸ ਮੌਕੇ ਸੰਗੀਤ, ਪੰਜਾਬੀ ਸੱਭਿਆਚਾਰ, ਨੌਜਵਾਨ ਪੀੜ੍ਹੀ ਦੀ ਸਿਰਜਣਾਤਮਕਤਾ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਸਮੇਤ ਵੱਖ-ਵੱਖ ਅਹਿਮ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਹੋਇਆ। ਮੁਲਾਕਾਤ ਦੌਰਾਨ ਡਾ. ਦਰਦੀ ਨੇ ਕਿਹਾ ਕਿ ਸੰਗੀਤ ਮਨੁੱਖੀ ਭਾਵਨਾਵਾਂ ਨੂੰ ਜੋੜਨ ਦਾ ਇੱਕ ਪ੍ਰਭਾਵਸ਼ਾਲੀ ਮਾਧਿਅਮ ਹੈ ਅਤੇ ਅਜਿਹੀਆਂ ਸੱਭਿਆਚਾਰਕ ਗਤੀਵਿਧੀਆਂ ਨੌਜਵਾਨਾਂ ਨੂੰ ਆਪਣੀ ਕਲਾ ਅਤੇ ਪ੍ਰਤਿਭਾ ਨੂੰ ਨਿਖਾਰਨ ਲਈ ਵਧੀਆ ਮੰਚ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਪੰਜਾਬੀ ਵਿਰਸੇ, ਮਾਂ-ਬੋਲੀ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ।
ਕੈਰੋਕੇ ਫਿਊਜ਼ਨ ਕਲੱਬ ਦੇ ਸਰਪ੍ਰਸਤ ਨੇ ਡਾ. ਜਗਜੀਤ ਸਿੰਘ ਦਰਦੀ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਲੱਬ ਦਾ ਉਦੇਸ਼ ਸੰਗੀਤ ਪ੍ਰੇਮੀਆਂ ਨੂੰ ਇੱਕ ਸਾਂਝਾ ਮੰਚ ਮੁਹੱਈਆ ਕਰਵਾਉਣਾ ਅਤੇ ਨਵੇਂ ਕਲਾਕਾਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸੰਗੀਤ ਰਾਹੀਂ ਸਮਾਜ ਵਿੱਚ ਸਕਾਰਾਤਮਕਤਾ, ਆਪਸੀ ਸਾਂਝ ਅਤੇ ਸੱਭਿਆਚਾਰਕ ਚੇਤਨਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ। ਇਸ ਵਿਸ਼ੇਸ਼ ਮੁਲਾਕਾਤ ਦੌਰਾਨ ਪੰਜਾਬੀ ਸੰਗੀਤ ਅਤੇ ਸੱਭਿਆਚਾਰ ਦੇ ਪ੍ਰਚਾਰ-ਪ੍ਰਸਾਰ ਲਈ ਭਵਿੱਖ ਵਿੱਚ ਸਾਂਝੀਆਂ ਗਤੀਵਿਧੀਆਂ ਕਰਨ ਦੀਆਂ ਸੰਭਾਵਨਾਵਾਂ ’ਤੇ ਵੀ ਚਰਚਾ ਹੋਈ। ਮੁਲਾਕਾਤ ਸੁਹਿਰਦ ਅਤੇ ਸੱਭਿਆਚਾਰਕ ਮਾਹੌਲ ਵਿੱਚ ਸੰਪੰਨ ਹੋਈ।
