Home North America ਭਲਕੇ ਵੌਦਰੁਏ-ਡੋਰੀਆਨ ਸਪੋਰਟਸ ਕਲੱਬ ‘ਚ ਕਰਵਾਇਆ ਜਾਵੇਗਾ ਵਿਸ਼ੇਸ਼ ਸਮਾਗਮ

ਭਲਕੇ ਵੌਦਰੁਏ-ਡੋਰੀਆਨ ਸਪੋਰਟਸ ਕਲੱਬ ‘ਚ ਕਰਵਾਇਆ ਜਾਵੇਗਾ ਵਿਸ਼ੇਸ਼ ਸਮਾਗਮ

0

ਕੈਨੇਡਾ: ਸਿੱਖ ਹੈਰੀਟੇਜ 2026 ਦੇ ਮੌਕੇ ’ਤੇ ਭਲਕੇ , 18 ਅਪ੍ਰੈਲ ਨੂੰ ਵੌਦਰੁਏ-ਡੋਰੀਆਨ ਸਪੋਰਟਸ ਕਲੱਬ ਵਿੱਚ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਚੱਲੇਗਾ। ਇਸ ਸਮਾਗਮ ਵਿੱਚ ਵੱਖ-ਵੱਖ ਮਾਣਯੋਗ ਮਹਿਮਾਨ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚ ਵੌਦਰੁਏ-ਡੋਰੀਆਨ ਦੇ ਮੇਅਰ, ਬ੍ਰੈਮਪਟਨ ਦੇ ਡਿਪਟੀ ਮੇਅਰ, ਸਰਜੰਟ ਜਸਦੀਪ ਸਿੰਘ ਬਾਜਵਾ ਅਤੇ ਹੋਰ ਪ੍ਰਮੁੱਖ ਹਸਤੀਆਂ ਸ਼ਾਮਲ ਹੋਣਗੀਆਂ।

ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸਿੱਖ ਇਤਿਹਾਸ, ਸੰਸਕ੍ਰਿਤੀ ਅਤੇ ਕਮਿਊਨਿਟੀ ਦੇ ਯੋਗਦਾਨਾਂ ਨੂੰ ਉਜਾਗਰ ਕਰਨਾ ਹੈ। ਸਮਾਗਮ ਦੌਰਾਨ ਸੰਸਕ੍ਰਿ ਤਿਕ ਪ੍ਰੋਗਰਾਮ ਵੀ ਪੇਸ਼ ਕੀਤੇ ਜਾਣਗੇ ਅਤੇ ਆਏ ਹੋਏ ਮਹਿਮਾਨਾਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ ਹੈ।

ਸਿੱਖ ਇਤਿਹਾਸ ਅਤੇ ਵਿਰਾਸਤ ਨੂੰ ਸਮਰਪਿਤ ਸਮਾਗਮ
ਸਮਾਗਮ ਦਾ ਮੁੱਖ ਮਕਸਦ ਸਿੱਖ ਧਰਮ ਦੇ ਇਤਿਹਾਸ, ਸੰਸਕ੍ਰਿਤੀ ਅਤੇ ਦੁਨੀਆ ਭਰ ਵਿੱਚ ਸਿੱਖਾਂ ਦੇ ਯੋਗਦਾਨਾਂ ਨੂੰ ਉਜਾਗਰ ਕਰਨਾ ਹੈ। ਆਯੋਜਕਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।ਇਹ ਸਮਾਗਮ ਸਿੱਖ ਵਿਜ਼ਨ ਐਸੋਸੀਏਸ਼ਨ ਮੋਂਟਰੀਅਲ ਵੱਲੋਂ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਸਥਾਨਕ ਕਮਿਊਨਿਟੀ ਨੂੰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਲਈ ਅਪੀਲ ਕੀਤੀ ਗਈ ਹੈ।

ਸਮਾਗਮ ਦਾ ਸਥਾਨ:
ਵੌਦਰੁਏ-ਡੋਰੀਆਨ ਸਪੋਰਟਸ ਕਲੱਬ,

3093 ਬੁਲਵਾਰਡ ਡੇ ਲਾ ਗਾਰ, ਵੌਦਰੁਏ-ਡੋਰੀਆਨ, ਕਿਊਬੈਕ

514-971-9903
514-573-6851

NO COMMENTS

LEAVE A REPLY

Please enter your comment!
Please enter your name here

Exit mobile version