Home Uncategorized ਸਿੱਖ ਹੈਰੀਟੇਜ 2026 ਦੇ ਮੌਕੇ ’ਤੇ 18 ਅਪ੍ਰੈਲ ਨੂੰ ਵੌਦਰੁਏ-ਡੋਰੀਆਨ ਸਪੋਰਟਸ ਕਲੱਬ...

ਸਿੱਖ ਹੈਰੀਟੇਜ 2026 ਦੇ ਮੌਕੇ ’ਤੇ 18 ਅਪ੍ਰੈਲ ਨੂੰ ਵੌਦਰੁਏ-ਡੋਰੀਆਨ ਸਪੋਰਟਸ ਕਲੱਬ ਵਿੱਚ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ।

0

ਸਿੱਖ ਵਿਜ਼ਨ ਐਸੋਸੀਏਸ਼ਨ ਮੋਂਟਰੀਅਲ ਵੱਲੋਂ ਵੌਦਰੁਏ ਡੋਰੀਆਨ ਵਿੱਚ ਸਿੱਖ ਹੈਰੀਟੇਜ 2026 ਮੌਕੇ ਵਿਸ਼ੇਸ਼ ਇਹ ਸਮਾਗਮ ਪ੍ਰਧਾਨ ਲਖਬੀਰ ਸਿੰਘ ਸਾਬਕਾ ਪ੍ਰਧਾਨ ਰੁਪਿੰਦਰ ਸਿੰਘ ਦੇਖ ਰੇਖ ਹੇਠਾਂ ਅਤੇ ਸਿੱਖ ਵਿਜ਼ਨ ਦੇ ਮੈਂਬਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਵੌਦਰੁਏ-ਡੋਰੀਆਨ (ਕਿਊਬੈਕ)
ਸਿੱਖ ਹੈਰੀਟੇਜ 2026 ਦੇ ਮੌਕੇ ’ਤੇ 18 ਅਪ੍ਰੈਲ ਨੂੰ ਵੌਦਰੁਏ-ਡੋਰੀਆਨ ਸਪੋਰਟਸ ਕਲੱਬ ਵਿੱਚ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਚੱਲੇਗਾ।
ਇਸ ਸਮਾਗਮ ਵਿੱਚ ਵੱਖ-ਵੱਖ ਮਾਣਯੋਗ ਮਹਿਮਾਨ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚ ਵੌਦਰੁਏ-ਡੋਰੀਆਨ ਦੇ ਮੇਅਰ, ਬ੍ਰੈਮਪਟਨ ਦੇ ਡਿਪਟੀ ਮੇਅਰ, ਸਰਜੰਟ ਜਸਦੀਪ ਸਿੰਘ ਬਾਜਵਾ ਅਤੇ ਹੋਰ ਪ੍ਰਮੁੱਖ ਹਸਤੀਆਂ ਸ਼ਾਮਲ ਹਨ।
ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸਿੱਖ ਇਤਿਹਾਸ, ਸੰਸਕ੍ਰਿਤੀ ਅਤੇ ਕਮਿਊਨਿਟੀ ਦੇ ਯੋਗਦਾਨਾਂ ਨੂੰ ਉਜਾਗਰ ਕਰਨਾ ਹੈ। ਸਮਾਗਮ ਦੌਰਾਨ ਸੰਸਕ੍ਰਿਤਿਕ ਪ੍ਰੋਗਰਾਮ ਵੀ ਪੇਸ਼ ਕੀਤੇ ਜਾਣਗੇ ਅਤੇ ਆਏ ਹੋਏ ਮਹਿਮਾਨਾਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ ਹੈ।ਸਿੱਖ ਇਤਿਹਾਸ ਅਤੇ ਵਿਰਾਸਤ ਨੂੰ ਸਮਰਪਿਤ ਸਮਾਗਮ
ਸਮਾਗਮ ਦਾ ਮੁੱਖ ਮਕਸਦ ਸਿੱਖ ਧਰਮ ਦੇ ਇਤਿਹਾਸ, ਸੰਸਕ੍ਰਿਤੀ ਅਤੇ ਦੁਨੀਆ ਭਰ ਵਿੱਚ ਸਿੱਖਾਂ ਦੇ ਯੋਗਦਾਨਾਂ ਨੂੰ ਉਜਾਗਰ ਕਰਨਾ ਹੈ। ਆਯੋਜਕਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਇਹ ਸਮਾਗਮ ਸਿੱਖ ਵਿਜ਼ਨ ਐਸੋਸੀਏਸ਼ਨ ਮੋਂਟਰੀਅਲ ਵੱਲੋਂ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਸਥਾਨਕ ਕਮਿਊਨਿਟੀ ਨੂੰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਲਈ ਅਪੀਲ ਕੀਤੀ ਗਈ ਹੈ।
ਸਮਾਗਮ ਦਾ ਸਥਾਨ:
ਵੌਦਰੁਏ-ਡੋਰੀਆਨ ਸਪੋਰਟਸ ਕਲੱਬ,
3093 ਬੁਲਵਾਰਡ ਡੇ ਲਾ ਗਾਰ, ਵੌਦਰੁਏ-ਡੋਰੀਆਨ, ਕਿਊਬੈਕ

NO COMMENTS

LEAVE A REPLY

Please enter your comment!
Please enter your name here

Exit mobile version