HomeWorldਪਾਕਿਸਤਾਨ 'ਚ ਸਿੱਖ ਵਿਅਕਤੀ ਦੀ ਗੋਲ਼ੀ ਮਾਰ ਕੇ ਹੱਤਿਆ

ਪਾਕਿਸਤਾਨ ‘ਚ ਸਿੱਖ ਵਿਅਕਤੀ ਦੀ ਗੋਲ਼ੀ ਮਾਰ ਕੇ ਹੱਤਿਆ

ਪਾਕਿਸਤਾਨ : ਪਾਕਿਸਤਾਨ (Pakistan) ਦੇ ਪੇਸ਼ਾਵਰ ਸ਼ਹਿਰ ‘ਚ ਕੁਝ ਅਣਪਛਾਤੇ ਬੰਦੂਕਧਾਰੀਆਂ ਨੇ ਇਕ ਸਿੱਖ ਵਿਅਕਤੀ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਪਾਕਿਸਤਾਨ ਵਿੱਚ ਘੱਟ ਗਿਣਤੀ ਭਾਈਚਾਰਿਆਂ ਵਿਰੁੱਧ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਦੀ ਇਹ ਤਾਜ਼ਾ ਘਟਨਾ ਹੈ। ਮਨਮੋਹਨ ਸਿੰਘ, ਇੱਕ ਸਿੱਖ ਵਿਅਕਤੀ, ਪੇਸ਼ਾਵਰ ਦੇ ਉਪਨਗਰ ਰਸ਼ੀਦ ਗੜ੍ਹੀ ਤੋਂ ਸ਼ਹਿਰ ਦੇ ਅੰਦਰਲੇ ਖੇਤਰ ਵੱਲ ਪੈਦਲ ਜਾ ਰਿਹਾ ਸੀ ਜਦੋਂ ਗੁਲਦਾਰਾ ਚੌਂਕ, ਕਕਸ਼ਲ ਦੇ ਨੇੜੇ ਕੁਝ ਹਥਿਆਰਬੰਦ ਵਿਅਕਤੀਆਂ ਨੇ ਉਸ ‘ਤੇ ਹਮਲਾ ਕਰ ਦਿੱਤਾ।

ਪੁਲਿਸ ਨੇ ਦੱਸਿਆ ਕਿ ਮਨਮੋਹਨ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਿਛਲੇ 48 ਘੰਟਿਆਂ ਵਿੱਚ ਯੱਕਾ ਤੂਤ ਇਲਾਕੇ ਵਿੱਚ ਕਿਸੇ ਸਿੱਖ ਵਿਅਕਤੀ ’ਤੇ ਹਮਲੇ ਦੀ ਇਹ ਦੂਜੀ ਘਟਨਾ ਹੈ। ਸ਼ੁੱਕਰਵਾਰ ਨੂੰ ਇੱਕ ਸਿੱਖ ਵਿਅਕਤੀ ਦੀਆਂ ਲੱਤਾਂ ਵਿੱਚ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਸੀ। ਜ਼ਿਕਰਯੋਗ ਹੈ ਕਿ ਮਾਰਚ ਵਿੱਚ ਅਣਪਛਾਤੇ ਹਮਲਾਵਰਾਂ ਨੇ ਸ਼ਹਿਰ ਵਿੱਚ ਇੱਕ ਸਿੱਖ ਵਪਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments