HomeTechnologyWhatsApp 'ਚ ਜਲਦ ਆਉਣ ਵਾਲਾ ਹੈ ਕਮਾਲ ਦਾ ਫੀਚਰ

WhatsApp ‘ਚ ਜਲਦ ਆਉਣ ਵਾਲਾ ਹੈ ਕਮਾਲ ਦਾ ਫੀਚਰ

ਗੈਜੇਟ ਡੈਸਕ: ਇੰਸਟੈਂਟ ਮੈਸੇਜਿੰਗ ਐਪ ਵਟਸਐਪ (WhatsApp)  ਯੂਜ਼ਰਜ਼ ਦੇ ਅਨੁਭਵ ਨੂੰ ਹੋਰ ਬਿਹਤਰ ਕਰਨ ਲਈ ਲਗਾਤਾਰ ਨਵੇਂ-ਨਵੇਂ ਅਪਡੇਟ ਅਤੇ ਫੀਚਰ ਲਿਆ ਰਿਹਾ ਹੈ। ਹੁਣ ਕੰਪਨੀ ਵੀਡੀਓ ਕਾਲ ਮੈਂਬਰਾਂ ਦੀ ਗਿਣਤੀ ਵਧਾਉਣ ‘ਤੇ ਕੰਮ ਕਰ ਰਹੀ ਹੈ। ਵਟਸਐਪ ਵੀਡੀਓ ਕਾਲ ‘ਚ ਵੱਧ ਤੋਂ ਵੱਧ 32 ਮੈਂਬਰਾਂ ਨੂੰ ਐਡ ਕਰਨ ਦੀ ਸੁਵਿਧਾ ਜਾਰੀ ਕਰਨ ਵਾਲਾ ਹੈ। ਯਾਨੀ ਯੂਜ਼ਰਜ਼ ਵੀਡੀਓ ਕਾਲ ਦੌਰਾਨ 32 ਲੋਕਾਂ ਨੂੰ ਇਕੱਠੇ ਜੋੜ ਸਕਣਗੇ। ਇਸ ਸੁਵਿਧਾ ਨੂੰ ਵਟਸਐਪ ਵੈੱਬ ਯੂਜ਼ਰਜ਼ ਲਈ ਪੇਸ਼ ਕੀਤਾ ਜਾਵੇਗਾ। WABetaInfo ਨੇ ਵਟਸਐਪ ਦੇ ਇਸ ਫੀਚਰ ਬਾਰੇ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਇੰਸਟੈਂਟ ਮੈਸੇਜਿੰਗ ਐਪ ਨੇ ਹਾਲ ਹੀ ‘ਚ Silence unknown callers ਨੂੰ ਜਾਰੀ ਕੀਤਾ ਹੈ।

WABetaInfo ਦੀ ਨਵੀਂ ਰਿਪੋਰਟ ਮੁਤਾਬਕ, ਵਟਸਐਪ ਵਿੰਡੋਜ਼ ਲਈ ਇਕ ਹੋਰ ਫੀਚਰ ‘ਤੇ ਕੰਮ ਕਰ ਰਿਹਾ ਹੈ, ਜੋ ਯੂਜ਼ਰਜ਼ ਨੂੰ 32 ਲੋਕਾਂ ਨਾਲ ਵੀਡੀਓ ਕਾਲ ਕਰਨ ਦੀ ਮਨਜ਼ੂਰੀ ਦੇਵੇਗਾ। ਇਹ ਸੁਵਿਧਾ ਅਜੇ ਟੈਸਟਿੰਗ ਮੋਡ ‘ਚ ਹੈ ਅਤੇ ਕੁਝ ਬੀਟਾ ਟੈਸਟਰਜ਼ ਲਈ ਉਪਲੱਬਧ ਹੈ।

ਫਿਲਹਾਲ ਵਿੰਡੋਜ਼ ਐਪ ਲਈ ਵਟਸਐਪ 8 ਲੋਕਾਂ ਤਕ ਗਰੁੱਪ ਵੀਡੀਓ ਕਾਲ ਅਤੇ 32 ਲੋਕਾਂ ਤਕ ਗਰੁੱਪ ਆਡੀਓ ਕਾਲ ਦੀ ਮਨਜ਼ੂਰੀ ਦਿੰਦਾ ਹੈ। ਕੁਝ ਬੀਟਾ ਟਾਸਟਰਜ਼ ਹੁਣ ਲੇਟੈਸਟ ਅਪਡੇਟ, ਵਰਜ਼ਨ 2.2324.1.0 ਦੇ ਨਾਲ ਵੱਡੀ ਗਰੁੱਪ ਕਾਲ ਕਰ ਸਕਦੇ ਹਨ ਜੋ ਮਾਈਕ੍ਰੋਸਾਫਟ ਸਟੋਰ ‘ਤੇ ਹੈ। ਰਿਪੋਰਟ ਮੁਤਾਬਕ, ਮੈਸੇਜ ‘ਚ ਕਿਹਾ ਗਿਆ ਹੈ ਕਿ ਵਟਸਐਪ ਵੈੱਬ ਯੂਜ਼ਰਜ਼ ਸਿੱਧਾ ਵਿੰਡੋਜ਼ ਐਪ ਰਾਹੀਂ 32 ਲੋਕਾਂ ਤਕ ਦੇ ਕਾਨਟੈਕਟ ਅਤੇ ਗਰੁੱਪ ਨੂੰ ਵੀਡੀਓ ਕਾਲ ਕਰ ਸਕਦੇ ਹਨ। ਕੰਪਨੀ ਜਲਦ ਹੀ ਇਸ ਫੀਚਰ ਨੂੰ ਸਾਰੇ ਯੂਜ਼ਰਜ਼ ਲਈ ਜਾਰੀ ਕਰ ਸਕਦੀ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments