ਜਲਾਲਾਬਾਦ: ਜਲਾਲਾਬਾਦ ਦੇ ਕਮਾਰੇਵਾਲਾ ਰੋਡ ‘ਤੇ ਇਕ ਪ੍ਰਾਈਵੇਟ ਸਕੂਲ ਦੀ ਵੈਨ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਈ। ਦਰਅਸਲ, ਬੱਚਿਆਂ ਨੂੰ ਸਕੂਲ ਲਿਜਾ ਰਹੀ ਵੈਨ ਜਿਵੇਂ ਹੀ ਕੰਮਰੇਵਾਲਾ ਰੋਡ ‘ਤੇ ਟੈਲੀਫੋਨ ਐਕਸਚੇਂਜ ਨੇੜੇ ਮੋੜ ਲੈ ਰਹੀ ਸੀ ਤਾਂ ਅਚਾਨਕ ਜ਼ਮੀਨ ਧਸ ਗਈ ਅਤੇ ਵੈਨ ਦਾ ਟਾਇਰ ਉਥੇ ਹੀ ਫਸ ਗਿਆ। ਖੁਸ਼ਕਿਸਮਤੀ ਇਹ ਰਹੀ ਕਿ ਵੈਨ ਪਲਟਣ ਤੋਂ ਬਚ ਗਈ ਹਾਲਾਂਕਿ ਵੈਨ ਵਿੱਚ ਕਈ ਬੱਚੇ ਵੀ ਸਨ ਜਿਨ੍ਹਾਂ ਨੇ ਕਾਫੀ ਰੌਲਾ ਪਾਇਆ।
ਇਸ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਜਲਾਲਾਬਾਦ ‘ਚ ਬੀਤੀ ਰਾਤ ਭਾਰੀ ਮੀਂਹ ਪਿਆ, ਜਿਸ ਕਾਰਨ ਸੜਕਾਂ ‘ਤੇ ਪਾਣੀ ਜਮ੍ਹਾ ਹੋ ਗਿਆ। ਇਸ ਇਲਾਕੇ ਵਿੱਚ ਜ਼ਮੀਨ ਵਿੱਚ ਪਾਈਪ ਲਾਈਨ ਵਿਛਾਉਣ ਦਾ ਕੰਮ ਹੋਇਆ ਸੀ ਜਿਸਦੇ ਉੱਪਰ ਜਿਵੇਂ ਹੀ ਵੈਨ ਦਾ ਟਾਇਰ ਆਇਆ ਉਹ ਜ਼ਮੀਨ ਦੀ ਮਿੱਟੀ ਧੱਸਣ ਨਾਲ ਵੈਨ ਦਾ ਟਾਇਰ ਜ਼ਮੀਨ ਵਿੱਚ ਧਸ ਗਿਆ ।
