Homeਦੇਸ਼Haryana Newsਜੇਲ੍ਹ 'ਚ ਕੈਦੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਜੇਲ੍ਹ ‘ਚ ਕੈਦੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਗੁਰੂਗ੍ਰਾਮ: ਜ਼ਿਲ੍ਹਾ ਜੇਲ੍ਹ ਭੋਂਡਸੀ (District Jail Bhondsi) ਵਿੱਚ ਇੱਕ ਨੌਜਵਾਨ ਕੈਦੀ ਨੇ ਬੈਰਕ ਦੇ ਬਾਥਰੂਮ ਵਿੱਚ ਬੈੱਡਸ਼ੀਟ ਨਾਲ ਫਾਹਾ ਲੈ ਕੇ ਖੁਦਕੁਸ਼ੀ (suicide) ਕਰ ਲਈ। ਇਸ ਘਟਨਾ ਤੋਂ ਬਾਅਦ ਜੇਲ੍ਹ ‘ਚ ਹਫੜਾ-ਦਫੜੀ ਮੱਚ ਗਈ। ਮ੍ਰਿਤਕ ਕਨ੍ਹਈਆ ਲਾਲ ਉੱਤਰ ਪ੍ਰਦੇਸ਼ ਦੇ ਹਾਥਰਸ ਦਾ ਰਹਿਣ ਵਾਲਾ ਸੀ। ਸ਼ਨੀਵਾਰ ਨੂੰ ਵੀ ਪੁਲਿਸ ਇਸ ਮਾਮਲੇ ਦੀ ਜਾਂਚ ‘ਚ ਜੁਟੀ ਰਹੀ।

ਜਾਣਕਾਰੀ ਅਨੁਸਾਰ ਕਨ੍ਹਈਆ ਲਾਲ ਨੂੰ 30 ਅਗਸਤ 2022 ਨੂੰ ਪਾਲਮ ਵਿਹਾਰ ਦੇ ਇੱਕ ਪੀ.ਜੀ ਵਿੱਚ ਉਸ ਦੇ ਰੂਮਮੇਟ ਰਾਧਾ ਵੱਲਭ (26) ਵਾਸੀ ਮਥੁਰਾ, ਯੂਪੀ ਦੀ ਹੱਤਿਆ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸ਼ਨੀਵਾਰ ਸਵੇਰੇ 5 ਵਜੇ ਦੇ ਕਰੀਬ ਕੈਦੀ ਕਨ੍ਹਈਆ ਲਾਲ ਦੀ ਲਾਸ਼ ਜੇਲ੍ਹ ਦੀ ਬੈਰਕ ਨੰਬਰ 6ਬੀ ਦੇ ਬਾਥਰੂਮ ਵਿੱਚ ਵੈਂਟੀਲੇਟਰ ਨਾਲ ਲਟਕਦੀ ਮਿਲੀ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments