Homeਦੇਸ਼ਮਿਰਚਾਂ ਨਾਲ ਭਰੀ ਪਿਕਅੱਪ ਗੱਡੀ ਨੇ ਮੋਟਰਸਾਈਕਲ ਨੂੰ ਮਾਰੀ ਜ਼ੋਰਦਾਰ ਟੱਕਰ ,...

ਮਿਰਚਾਂ ਨਾਲ ਭਰੀ ਪਿਕਅੱਪ ਗੱਡੀ ਨੇ ਮੋਟਰਸਾਈਕਲ ਨੂੰ ਮਾਰੀ ਜ਼ੋਰਦਾਰ ਟੱਕਰ , ਤਿੰਨ ਦੀ ਮੌਤ

ਜਬਲਪੁਰ: ਮੱਧ ਪ੍ਰਦੇਸ਼ ਦੇ ਜਬਲਪੁਰ ਜ਼ਿਲ੍ਹੇ ਵਿੱਚ ਅੱਜ ਇੱਕ ਭਿਆਨਕ ਸੜਕ ਹਾਦਸਾ (A Terrible Road Accident) ਵਾਪਰਿਆ। ਪਿਕਅੱਪ ਗੱਡੀ ਨੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਹਾਦਸੇ ‘ਚ ਔਰਤ, ਉਸ ਦੀ 3 ਸਾਲ ਦੀ ਬੇਟੀ ਅਤੇ ਭਰਾ ਦੇ ਦੋਸਤ ਦੀ ਮੌਤ ਹੋ ਗਈ। ਪਿੱਕਅੱਪ ਗੱਡੀ ਮਿਰਚਾਂ ਨਾਲ ਭਰੀ ਹੋਈ ਸੀ।

ਸੂਚਨਾ ‘ਤੇ ਪਹੁੰਚੀ ਪੁਲਿਸ ਨੇ ਪਿਕਅੱਪ ਗੱਡੀ ਨੂੰ ਕਬਜ਼ੇ ‘ਚ ਲੈ ਲਿਆ। ਪਿਕਅੱਪ ਗੱਡੀ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਦੱਸ ਦਈਏ ਕਿ ਮਹਿਲਾ ਜਬਲਪੁਰ ਤੋਂ ਆਪਣੀ ਧੀ ਦਾ ਇਲਾਜ ਕਰਵਾ ਕੇ ਆਪਣੇ ਭਰਾ ਦੇ ਦੋਸਤ ਨਾਲ ਪਿੰਡ ਬੋਰੀਪਰ ਵਾਪਸ ਆ ਰਹੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।

ਪੁਲਿਸ ਫਿਲਹਾਲ ਫਰਾਰ ਡਰਾਈਵਰ ਦੀ ਭਾਲ ਕਰ ਰਹੀ ਹੈ, ਨੀਤੂ ਰਜਕ ਨਾਮ ਦੀ ਔਰਤ ਆਪਣੀ ਧੀ ਕ੍ਰਿਤਿਕਾ ਨੂੰ ਹਸਪਤਾਲ ਦਿਖਾ ਕੇ ਆਪਣੇ ਭਰਾ ਦੇ ਦੋਸਤ ਸ਼ਹਾਬੂਦੀਨ ਨਾਲ ਪਿੰਡ ਪਰਤ ਰਹੀ ਸੀ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments