HomePunjabਇੱਕ ਵਿਅਕਤੀ ਨੇ ਥਾਣੇ 'ਚ ਦਾਖਲ ਹੋ ਕੇ 2 ASI ਤੇ ਕੀਤਾ...

ਇੱਕ ਵਿਅਕਤੀ ਨੇ ਥਾਣੇ ‘ਚ ਦਾਖਲ ਹੋ ਕੇ 2 ASI ਤੇ ਕੀਤਾ ਜਾਨਲੇਵਾ ਹਮਲਾ

ਡੇਰਾਬੱਸੀ : ਪੰਜਾਬ ਪੁਲਿਸ ‘ਤੇ ਹਮਲੇ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਦਰਅਸਲ ਡੇਰਾਬੱਸੀ ‘ਚ 14 ਸਾਲਾ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਵਾਲੇ 35 ਸਾਲਾ ਵਿਅਕਤੀ ਨੇ ਥਾਣੇ ‘ਚ ਭੰਨਤੋੜ ਕਰਕੇ ਪੰਜਾਬ ਪੁਲਿਸ ਦੇ 2 ਏ.ਐੱਸ.ਆਈ. ਨੂੰ ਜ਼ਖਮੀ ਕਰਨ ਤੋਂ ਬਾਅਦ ਉਹ ਖੁਦ ਵੀ ਗੰਭੀਰ ਜ਼ਖਮੀ ਹੋ ਗਿਆ। ਮੁਲਾਜ਼ਮਾਂ ਸਮੇਤ ਪੁਲਿਸ ਮੁਲਜ਼ਮਾਂ ਨੂੰ ਇਲਾਜ ਲਈ ਡੇਰਾਬੱਸੀ ਦੇ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।

ਕਾਬੂ ਕੀਤੇ ਮੁਲਜ਼ਮ ਸੰਦੀਪ ਕੁਮਾਰ (35) ਪੁੱਤਰ ਸਤਪਾਲ ਸਿੰਘ ਵਾਸੀ ਘੋਲੂ ਮਾਜਰਾ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਇਹ ਮਾਮਲਾ ਰਾਤ ਕਰੀਬ 10 ਵਜੇ ਦਾ ਹੈ। ਦੱਸ ਦੇਈਏ ਕਿ ਇਸ ਵਿਅਕਤੀ ਨੂੰ ਇੱਕ ਨਿੱਜੀ ਸਕੂਲ ਵਿੱਚ ਪੜ੍ਹਦੀ 9ਵੀਂ ਜਮਾਤ ਦੀ ਵਿਦਿਆਰਥਣ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਜਾਂਚ ਅਧਿਕਾਰੀ ਏ.ਐਸ.ਆਈ. ਬਰਿੰਦਰ ਸਿੰਘ ਅਤੇ ਏ.ਐਸ.ਆਈ. ਸੁਖਦੇਵ ਬਾਜਵਾ ਵੀ ਹਾਜ਼ਰ ਸਨ। ਜੇਲ੍ਹ ਪੁੱਜਣ ’ਤੇ ਜੇਲ੍ਹ ਅਧਿਕਾਰੀ ਨੇ ਉਸ ਦੀ ਖ਼ਰਾਬ ਸਿਹਤ ਦਾ ਹਵਾਲਾ ਦਿੰਦਿਆਂ ਉਸ ਨੂੰ ਮੋਹਾਲੀ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਉਣ ਲਈ ਕਿਹਾ। ਪੁਲੀਸ ਅਧਿਕਾਰੀ ਅਨੁਸਾਰ ਰਾਤ ਹੋਣ ਕਾਰਨ ਉਸ ਨੂੰ ਮੋਹਾਲੀ ਜਾਣ ਦੀ ਬਜਾਏ ਡੇਰਾਬੱਸੀ ਲਿਜਾਇਆ ਗਿਆ।

ਥਾਣੇ ਅੰਦਰ ਲਿਜਾ ਕੇ ਜਦੋਂ ਉਸ ਦੀ ਹਥਕੜੀ ਖੋਲ੍ਹੀ ਗਈ ਤਾਂ ਉਹ ਇਕਦਮ ਕਾਬੂ ਤੋਂ ਬਾਹਰ ਹੋ ਗਿਆ। ਉਨ੍ਹਾਂ ਥਾਣੇ ਦੀ ਮੈੱਸ ਅਤੇ ਕਮਰਿਆਂ ਦੇ ਸ਼ੀਸ਼ੇ ਤੋੜਨੇ ਸ਼ੁਰੂ ਕਰ ਦਿੱਤੇ। ਜਦੋਂ ਸੁਖਦੇਵ ਸਿੰਘ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਦੰਦਾਂ ਨਾਲ ਉਸ ਦੀ ਬਾਂਹ ਵੱਢ ਦਿੱਤੀ ਜਦੋਂ ਬਰਿੰਦਰ ਸਿੰਘ ਵੀ ਉਸ ਨੂੰ ਕਾਬੂ ਕਰਨ ਲਈ ਆਇਆ ਤਾਂ ਉਸ ਦੇ ਵੀ ਸਿਰ ’ਤੇ ਵਾਰ ਕਰਕੇ ਜ਼ਖ਼ਮੀ ਕਰ ਦਿੱਤਾ। ਹਾਲਾਂਕਿ ਦੋਸ਼ੀ ਖੁਦ ਵੀ ਜ਼ਖਮੀ ਹੋ ਗਿਆ। ਮੌਕੇ ‘ਤੇ ਪਹੁੰਚੇ ਡੇਰਾਬੱਸੀ ਥਾਣੇ ਦੇ ਇੰਚਾਰਜ ਜਸਕਮਲ ਸਿੰਘ ਸੇਖੋਂ ਦਾ ਕਹਿਣਾ ਹੈ ਕਿ ਇਲਾਜ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments