Home ਦੇਸ਼ ਕਾਂਗੜਾ ਜ਼ਿਲ੍ਹੇ ’ਚ ਹਨੂੰਮਾਨ ਮੰਦਿਰ ਦੇ ਨੇੜੇ ਵਾਪਰਿਆ ਦਰਦਨਾਕ ਸੜਕ ਹਾਦਸਾ, 3...

ਕਾਂਗੜਾ ਜ਼ਿਲ੍ਹੇ ’ਚ ਹਨੂੰਮਾਨ ਮੰਦਿਰ ਦੇ ਨੇੜੇ ਵਾਪਰਿਆ ਦਰਦਨਾਕ ਸੜਕ ਹਾਦਸਾ, 3 ਲੋਕਾਂ ਦੀ ਮੌਤ

0

ਕਾਂਗੜਾ : ਸ਼ਾਹਪੁਰ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਘੇਰਾ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਹਨੂੰਮਾਨ ਮੰਦਿਰ ਦੇ ਨੇੜੇ ਦੇਰ ਰਾਤ ਇੱਕ ਕਾਰ ਬੇਕਾਬੂ ਹੋ ਕੇ ਡੂੰਘੀ ਖਾਈ ਵਿੱਚ ਡਿੱਗ ਗਈ। ਹਾਦਸੇ ਦੌਰਾਨ ਇੱਕੋ ਪਰਿਵਾਰ ਦੇ 3 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਦੋ ਜ਼ਖ਼ਮੀ ਹੋ ਗਏ। ਕਾਂਗੜਾ ਜ਼ਿਲ੍ਹੇ ਦੇ ਸ਼ਾਹਪੁਰ ਵਿਧਾਨ ਸਭਾ ਹਲਕੇ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਜ਼ਖ਼ਮੀ ਹੋ ਗਏ ਹਨ। ਕਾਗੜਾ ਜ਼ਿਲ੍ਹੇਂ ਦੇ ਸ਼ਾਹਪੁਰ ਵਿਧਾਨ ਸਭਾ ਖੇਤਰ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਹੀ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ ਹਨ। ਇਹ ਹਾਦਸਾ ਧਾਰਕੰਡੀ ਰੋਡ ‘ਤੇ ਘੇਰਾ ਪਿੰਡ ਦੇ ਨੇੜੇ ਹਨੂੰਮਾਨ ਮੰਦਰ ਦੇ ਨੇੜੇ ਵਾਪਰਿਆ, ਜਿੱਥੇ ਇੱਕ ਕਾਰ ਬੇਕਾਬੂ ਹੋ ਕੇ ਡੂੰਘੀ ਖਾਈ ਵਿੱਚ ਡਿੱਗ ਗਈ।

ਸਵੇਰੇ ਸਾਹਮਣੇ ਆਇਆ ਹਾਦਸਾ

ਜਾਣਕਾਰੀ ਦੇ ਅਨੁਸਾਰ, ਹਾਦਸਾ ਸਵੇਰੇ ਉਸ ਸਮੇਂ ਸਾਹਮਣੇ ਆਇਆ ਜਦੋਂ ਰਾਹਗੀਰਾਂ ਨੇ ਖਾਈ ਵਿੱਚ ਇੱਕ ਖਰਾਬ ਹੋਈ ਕਾਰ ਦੇਖੀ। ਸ਼ੱਕ ਹੈ ਕਿ ਹਾਦਸਾ ਰਾਤ ਨੂੰ ਹੋਇਆ ਅਤੇ ਜ਼ਖਮੀਆਂ ਨੂੰ ਸਮੇਂ ਸਿਰ ਮਦਦ ਨਹੀਂ ਮਿਲ ਸਕੀ। ਮ੍ਰਿਤਕਾਂ ਵਿੱਚ ਇੱਕ ਅਧਿਆਪਕ ਕਰਨ ਅਤੇ ਉਸ ਦੀਆਂ ਦੋ ਧੀਆਂ ਸ਼ਾਮਲ ਹਨ। ਉਸਦੀ ਪਤਨੀ ਅਤੇ ਇੱਕ ਹੋਰ ਧੀ ਜ਼ਖਮੀ ਹਨ, ਜਿਨ੍ਹਾਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ।

ਸੂਚਨਾ ਮਿਲਣ ਤੇ ਪੁਲਿਸ ਅਤੇ 108 ਐਂਬੂਲੈਂਸ ਮੌਕੇਂ ’ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਲੈ ਜਾਇਆ ਗਿਆ। ਗੰਭੀਰ ਹਾਲਤ ਦੇ ਕਾਰਨ ਉਨ੍ਹਾਂ ਨੂੰ ਟਾਡਾ ਮੈਡਿਕਲ ਕਾਲਜ ਰੈਫਰ ਕੀਤਾ ਗਿਆ ਹੈ। ਸਾਰੇ ਜਾਗਰਣ ਦੇਖ ਕੇ ਖੜੀ ਬੇਹੀ ਤੋਂ ਰਾਤ ਨੂੰ 12 ਵਜੇ ਦੇ ਲਗਭਗ ਵਾਪਸ ਆ ਰਹੇ ਸਨ। ਮੁੱਡਲੀ ਜਾਂਚ ਵਿੱਚ ਹਾਦਸੇ ਦਾ ਕਾਰਨ ਸੜਕ ਦੀ ਖਰਾਬ ਸਥਿਤੀ ਜਾਂ ਹਨੇਰੇ ਵਿੱਚ ਵਾਹਨ ਤੋਂ ਕੰਟਰੋਲ ਗਵਾਉਣ ਦੀ ਗੱਲ ਕਹੀ ਜਾ ਰਹੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version