HomePunjab7 ਸਾਲ ਦੇ ਬੱਚੇ ਨਾਲ ਵਾਪਰਿਆ ਦਰਦਨਾਕ ਹਾਦਸਾ

7 ਸਾਲ ਦੇ ਬੱਚੇ ਨਾਲ ਵਾਪਰਿਆ ਦਰਦਨਾਕ ਹਾਦਸਾ

ਬਟਾਲਾ : ਪਿੰਡ ਸ਼ਕਲਾ (village Shakla) ਵਿੱਚ 7 ​​ਸਾਲ ਦੇ ਬੱਚੇ ਨਾਲ ਵਾਪਰੇ ਦਰਦਨਾਕ ਹਾਦਸੇ ਦਾ ਸਮਾਚਾਰ ਹੈ। ਪ੍ਰਾਪਤ ਸਮਾਚਾਰ ਅਨੁਸਾਰ ਸੁਪਰਸੀਡਰ ਦੀ ਲਪੇਟ ਵਿਚ ਆਉਣ ਨਾਲ ਬੱਚੇ ਦੀ ਦਰਦਨਾਕ ਮੌਤ ਹੋ ਗਈ। ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਸੀਆ ਰਾਮ ਉਰਫ਼ ਰਾਜੂ ਪੁੱਤਰ ਮਾਨੇਸ਼ਵਰੂ ਵਾਸੀ ਈਥਾਪੁਰ ਥਾਣਾ ਪਿਯਾਨੀ ਤਹਿਸੀਲ ਸ਼ਾਹਬਾਦ ਜ਼ਿਲ੍ਹਾ ਹਰਦੋਈ (Uttar Pradesh) ਹਾਲ ਪਿੰਡ ਸ਼ਕਲਾ ਨੇ ਦੱਸਿਆ ਹੈ ਕਿ ਉਹ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਪਿਛਲੇ 3 ਸਾਲਾਂ ਤੋਂ ਦਲਜਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਦੇ ਘਰ ਰਹਿ ਰਿਹਾ ਹੈ।

23 ਨਵੰਬਰ ਨੂੰ ਉਹ ਖੇਤਾਂ ਵਿੱਚ ਕਣਕ ਵਿਛਾ ਰਿਹਾ ਸੀ ਅਤੇ ਉਸਦਾ 7 ਸਾਲਾ ਪੁੱਤਰ ਅਕਸ਼ੈ ਕੁਮਾਰ ਖੇਡ ਰਿਹਾ ਸੀ। ਉਦੋਂ ਅਚਾਨਕ ਉਸ ਦੇ ਬੇਟੇ ਨੂੰ ਸੁਪਰਸੀਡਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਮਾਮਲੇ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕਰਦਿਆਂ ਬੱਚੇ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments