HomePunjabਗੈਂਗਸਟਰ ਮੁਖਤਾਰ ਅੰਸਾਰੀ ਮਾਮਲੇ 'ਚ ਸੁਖਜਿੰਦਰ ਰੰਧਾਵਾ ਨੂੰ ਜਲਦ ਭੇਜਿਆ ਜਾਵੇਗਾ ਨੋਟਿਸ 

ਗੈਂਗਸਟਰ ਮੁਖਤਾਰ ਅੰਸਾਰੀ ਮਾਮਲੇ ‘ਚ ਸੁਖਜਿੰਦਰ ਰੰਧਾਵਾ ਨੂੰ ਜਲਦ ਭੇਜਿਆ ਜਾਵੇਗਾ ਨੋਟਿਸ 

ਚੰਡੀਗੜ੍ਹ: ਗੈਂਗਸਟਰ ਮੁਖਤਾਰ ਅੰਸਾਰੀ ਮਾਮਲੇ (gangster Mukhtar Ansari case) ਵਿੱਚ ਮਲਵਿੰਦਰ ਕੰਗ (Malwinder Kang) ਨੇ ਪ੍ਰੈਸ ਕਾਨਫਰੰਸ ਕਰਕੇ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਦੇ ਬਿਆਨ ਦਾ ਜਵਾਬ ਦਿੱਤਾ ਹੈ। ਮਾਲਵਿੰਦਰ ਕੰਗ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਪੰਜ ਤਾਰਾ ਦੀ ਸਹੂਲਤ ਦਿੱਤੀ ਸੀ। ਪੱਲਾ ਝਾੜਨੇ ਦੀ ਗੱਲ ਸੁਖਜਿੰਦਰ ਰੰਧਾਵਾ ਨੇ ਕਹੀ। ਕੰਗ ਨੇ ਕਿਹਾ ਕਿ ਸੁਖਜਿੰਦਰ ਰੰਧਾਵਾ ਨੂੰ 2 ਘੰਟਿਆਂ ਵਿੱਚ ਨੋਟਿਸ ਭੇਜਿਆ ਜਾਵੇਗਾ।

ਸੁਖਜਿੰਦਰ ਰੰਧਾਵਾ ਨੇ ਅੰਸਾਰੀ ਨੂੰ ਜੇਲ੍ਹ ਵਿੱਚ ਪੰਜ ਤਾਰਾ ਸਹੂਲਤਾਂ ਦਿੱਤੀਆਂ। ਇੱਕ ਗੈਂਗਸਟਰ ਨੂੰ ਪੰਜ ਤਾਰਾ ਹੋਟਲ ਵਰਗੀ ਜੇਲ੍ਹ ਵਿੱਚ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਗੈਂਗਸਟਰ ਅੰਸਾਰੀ ਖ਼ਿਲਾਫ਼ ਛੋਟਾ ਜਿਹਾ ਕੇਸ ਦਰਜ ਕਰਕੇ ਉਸ ਨੂੰ ਪੰਜਾਬ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਅੰਸਾਰੀ ਦੇ ਪੰਜਾਬ ਜੇਲ੍ਹ ‘ਚ ਆਉਣ ‘ਤੇ ਗੈਂਗਸਟਰ ਕਲਚਰ ਫੈਲ ਗਿਆ। ਕੈਪਟਨ ਅਮਰਿੰਦਰ ਨੇ ਜਦੋਂ ਵੀ ਸਮਾਂ ਆਇਆ ਸੂਬੇ ਦੇ ਲੋਕਾਂ ਨਾਲ ਨਹੀਂ ਖੜ੍ਹੇ। ਪੰਜਾਬ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਗੈਂਗਸਟਰ ਨੂੰ ਬਚਾਉਂਦੇ ਰਹੇ। ਕੰਗ ਨੇ ਕਿਹਾ ਕਿ ਗੈਂਗਸਟਰ ਸਿਆਸਤਦਾਨਾਂ ਨੇ ਪੈਦਾ ਕੀਤੇ ਹਨ।

 

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments