Home ਸੰਸਾਰ ਚੀਨੀ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇੱਕ ਮਿੰਨੀ ਬੱਸ ਇੰਡੋਨੇਸ਼ੀਆਈ ਟਾਪੂ...

ਚੀਨੀ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇੱਕ ਮਿੰਨੀ ਬੱਸ ਇੰਡੋਨੇਸ਼ੀਆਈ ਟਾਪੂ ਬਾਲੀ ‘ਤੇ ਹੋਈ ਹਾਦਸਾਗ੍ਰਸਤ

0

ਇੰਡੋਨੇਸ਼ੀਆ : ਚੀਨੀ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇੱਕ ਮਿੰਨੀ ਬੱਸ ਅੱਜ ਸਵੇਰੇ ਇੰਡੋਨੇਸ਼ੀਆਈ ਟਾਪੂ ਬਾਲੀ ‘ਤੇ ਹਾਦਸਾਗ੍ਰਸਤ ਹੋ ਗਈ, ਜਿਸ ਵਿੱਚ ਪੰਜ ਯਾਤਰੀ ਮਾਰੇ ਗਏ ਅਤੇ ਅੱਠ ਹੋਰ ਜ਼ਖਮੀ ਹੋ ਗਏ। ਬੁਲਲੇਂਗ ਰੀਜੈਂਸੀ ਪੁਲਿਸ ਮੁਖੀ ਇਡਾ ਬਾਗੁਸ ਵਿਡਵਾਨ ਸੁਤਾਦੀ ਨੇ ਕਿਹਾ ਕਿ ਮਿੰਨੀ ਬੱਸ ਇੱਕ ਘੁੰਮਦੀ ਹੋਈ ਢਲਾਣ ਵਾਲੀ ਸੜਕ ‘ਤੇ ਦੀਪ ਦੇ ਦੱਖਣੀ ਹਿੱਸੇ ਤੋਂ ਉੱਤਰੀ ਹਿੱਸੇ ਵੱਲ ਜਾ ਰਹੀ ਸੀ ।

ਉਨ੍ਹਾਂ ਕਿਹਾ ਕਿ ਡਰਾਈਵਰ ਨੇ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਗੱਡੀ ਸੜਕ ਤੋਂ ਉਤਰ ਗਈ, ਇੱਕ ਬਾਗ਼ ਵਿੱਚ ਜਾ ਵੜੀ ਅਤੇ ਇੱਕ ਦਰੱਖਤ ਨਾਲ ਟਕਰਾ ਗਈ। ਸੁਤਾਦੀ ਨੇ ਇੱਕ ਬਿਆਨ ਵਿੱਚ ਕਿਹਾ ਕਿ “ਡਰਾਈਵਰ ਦੀ ਸਾਵਧਾਨੀ ਦੀ ਘਾਟ ਕਾਰਨ, ਬੱਸ ਸੜਕ ਤੋਂ ਉਤਰ ਕੇ ਇੱਕ ਕਮਿਊਨਿਟੀ ਬਾਗ਼ ਵਿੱਚ ਜਾ ਵੱਜੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ” । ਇਸ ਵਿੱਚ ਕਿਹਾ ਗਿਆ ਹੈ ਕਿ ਅੱਠ ਹੋਰ ਜ਼ਖਮੀ ਯਾਤਰੀਆਂ ਦਾ ਦੋ ਹਸਪਤਾਲਾਂ ਵਿੱਚ ਇਲਾਜ ਕੀਤਾ ਗਿਆ। ਇੰਡੋਨੇਸ਼ੀਆਈ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version