Home ਪੰਜਾਬ ਫਰੀਦਕੋਟ ਜ਼ਿਲ੍ਹੇ ਦੇ ਬੁਰਜ ਮਸਤਾ ਪਿੰਡ ’ਚ ਸਿਲੰਡਰ ਫਟਣ ਨਾਲ ਘਰ ’ਚ...

ਫਰੀਦਕੋਟ ਜ਼ਿਲ੍ਹੇ ਦੇ ਬੁਰਜ ਮਸਤਾ ਪਿੰਡ ’ਚ ਸਿਲੰਡਰ ਫਟਣ ਨਾਲ ਘਰ ’ਚ ਲੱਗੀ ਭਿਆਨਕ ਅੱਗ

0

ਫਰੀਦਕੋਟ : ਫਰੀਦਕੋਟ ਜ਼ਿਲ੍ਹੇ ਦੇ ਬੁਰਜ ਮਸਤਾ ਪਿੰਡ ਵਿੱਚ ਸਿਲੰਡਰ ਫਟਣ ਨਾਲ ਇੱਕ ਘਰ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਨਾਲ ਪੂਰਾ ਮਕਾਨ ਅਤੇ ਉਸ ਵਿੱਚ ਰੱਖਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਇੰਨੀ ਭਿਆਨਕ ਸੀ ਕਿ ਫਰਨੀਚਰ, ਕੱਪੜੇ ਅਤੇ ਘਰੇਲੂ ਸਮਾਨ ਕੁਝ ਹੀ ਦੇਰ ਵਿੱਚ ਸੜ ਕੇ ਸੁਆਹ ਹੋ ਗਿਆ।

ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਨੇ ਮਿਹਨਤ-ਮਜਦੂਰੀ ਕਰਕੇ ਆਪਣੀ ਵਿਆਹੀ ਕੁੜੀ ਨੂੰ ਦੇਣ ਦੇ ਲਈ ਜੋ ਦਹੇਜ ਦਾ ਸਾਮਾਨ ਇੱਕਠਾ ਕੀਤਾ ਸੀ, ਉਹ ਵੀ ਅੱਗ ਦੀ ਲਪੇਂਟ ਵਿੱਚ ਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਇਲਾਕੇ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਮੌਕੇ ‘ਤੇ ਪਹੁੰਚੇ ਅਤੇ ਪ੍ਰਭਾਵਿਤ ਪਰਿਵਾਰ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਹੋਏ ਨੁਕਸਾਨ ਦੀ ਭਰਪਾਈ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।

NO COMMENTS

LEAVE A REPLY

Please enter your comment!
Please enter your name here

Exit mobile version