Home ਪੰਜਾਬ ਹੁਸ਼ਿਆਰਪੁਰ ਦੇ ਭਵਾਨੀ ਨਗਰ ਇਲਾਕੇ ’ਚ ਸਥਿਤ ਇੱਕ ਬੜੋਜਾ ਫੈਕਟਰੀ ’ਚ ਲੱਗੀ...

ਹੁਸ਼ਿਆਰਪੁਰ ਦੇ ਭਵਾਨੀ ਨਗਰ ਇਲਾਕੇ ’ਚ ਸਥਿਤ ਇੱਕ ਬੜੋਜਾ ਫੈਕਟਰੀ ’ਚ ਲੱਗੀ ਭਿਆਨਕ ਅੱਗ

0

ਹੁਸ਼ਿਆਰਪੁਰ : ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਅੱਗ ਲੱਗਣ ਦੀ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਦੇ ਭਵਾਨੀ ਨਗਰ ਇਲਾਕੇ ਵਿੱਚ ਸਥਿਤ ਇੱਕ ਬੜੋਜਾ (ਰੋਸਿਨ) ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਭਾਰੀ ਵਿੱਤੀ ਨੁਕਸਾਨ ਹੋਣ ਦੀ ਖ਼ਬਰ ਹੈ। ਬੀਤੀ ਦੇਰ ਰਾਤ ਲੱਗੀ ਇਸ ਅੱਗ ‘ਤੇ ਕਾਬੂ ਪਾਉਣ ਦੇ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅੱਗ ਇੰਨੀਆਂ ਭਿਆਨਕ ਸਨ ਕਿ ਪੂਰੀ ਫੈਕਟਰੀ ਪਲਾਂ ਵਿੱਚ ਹੀ ਤਬਾਹ ਹੋ ਗਈ।

ਅੱਗ ਬੁਝਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਮੌਕੇ ‘ਤੇ ਤਾਇਨਾਤ ਹਨ ਅਤੇ ਫਾਇਰ ਫਾਈਟਰ ਅੱਗ ‘ਤੇ ਕਾਬੂ ਪਾਉਣ ਵਿੱਚ ਜੁਟੇ ਹੋਏ ਹਨ। ਬੀਤੀ ਦੇਰ ਰਾਤ ਲਗਭਗ 10:30 ਵਜੇ ਤੱਕ ਵੀ ਰਾਹਤ ਅਤੇ ਬਚਾਅ ਕਾਰਜ ਜਾਰੀ ਰਿਹਾ ।

NO COMMENTS

LEAVE A REPLY

Please enter your comment!
Please enter your name here

Exit mobile version