Home ਦੇਸ਼ ਦੇਹਰਾਦੂਨ ਦੇ ਪੈਨੇਸੀਆ ਹਸਪਤਾਲ ’ਚ ਅਚਾਨਕ ਲੱਗੀ ਭਿਆਨਕ ਅੱਗ, 1 ਔਰਤ ਦੀ...

ਦੇਹਰਾਦੂਨ ਦੇ ਪੈਨੇਸੀਆ ਹਸਪਤਾਲ ’ਚ ਅਚਾਨਕ ਲੱਗੀ ਭਿਆਨਕ ਅੱਗ, 1 ਔਰਤ ਦੀ ਹੋਈ ਮੌਤ

0

ਦੇਹਰਾਦੂਨ : ਦੇਹਰਾਦੂਨ ਸ਼ਹਿਰ ਵਿੱਚ ਅੱਜ ਪੈਨੇਸੀਆ ਹਸਪਤਾਲ ਵਿੱਚ ਅਚਾਨਕ ਅੱਗ ਲੱਗਣ ਨਾਲ ਹਫੜਾ-ਤਫੜੀ ਮਚ ਗਈ। ਅਚਾਨਕ ਧੂੰਆਂ ਫੈਲਣ ਦੇ ਬਾਅਦ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ, ਹਸਪਤਾਲ ਦੇ ਏਸੀ ਸਿਸਟਮ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗੀ, ਜਿਸ ਨਾਲ ਪੂਰਾ ਅਹਾਤਾ ਜਲਦੀ ਹੀ ਧੂੰਏਂ ਨਾਲ ਭਰ ਗਿਆ। ਇਸ ਘਟਨਾ ਵਿੱਚ ਇੱਕ 60 ਸਾਲਾ ਮਹਿਲਾ ਮਰੀਜ਼ ਦੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਮਰੀਜ਼ਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਹੋਏ ਕਈ ਪੁਲਿਸ ਕਰਮਚਾਰੀ ਵੀ ਝੁਲਸ ਗਏ।

ਜਾਣਕਾਰੀ ਦੇ ਅਨੁਸਾਰ, ਪੈਨੇਸੀਆ ਹਸਪਤਾਲ ਦੇ ਆਈਸੀਯੂ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ, ਜਿਸ ਵਿੱਚ ਦਮ ਘੁੱਟਣ ਨਾਲ ਮਹਿਲਾ ਮਰੀਜ਼ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ, ਹਸਪਤਾਲ ਵਿੱਚ ਦਾਖਲ ਕਈ ਮਰੀਜ਼ਾਂ ਨੂੰ ਦੂਜੇ ਹਸਪਤਾਲਾਂ ਵਿੱਚ ਰੈਫਰ ਕਰ ਦਿੱਤਾ ਗਿਆ ਹੈ।

ਅੱਗ ਲੱਗਣ ਨਾਲ ਹਫੜੀ-ਤਫੜੀ

ਅੱਗ ਲੱਗਦੇ ਹੀ, ਹਸਪਤਾਲ ਦੇ ਕਰਮਚਾਰੀਆਂ ਨੇ ਤੁਰੰਤ ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਮਰੀਜ਼ਾਂ ਨੂੰ ਸਟ੍ਰੈਚਰ ਅਤੇ ਵ੍ਹੀਲਚੇਅਰਾਂ ਰਾਹੀ ਬਾਹਰ ਕੱਢਿਆ ਗਿਆ, ਜਦੋਂ ਕਿ ਗੰਭੀਰ ਹਾਲਤ ਵਾਲੇ ਮਰੀਜ਼ਾਂ ਨੂੰ ਸਟ੍ਰੈਚਰ ਅਤੇ ਐਂਬੂਲੈਂਸਾਂ ਰਾਹੀ ਸ਼ਹਿਰ ਦੇ ਦੂਸਰੇ ਹਸਪਤਾਲਾਂ ਵਿੱਚ ਸ਼ਿਫ਼ਟ ਕੀਤਾ ਗਿਆ। ਕੈਲਾਸ਼ ਹਸਪਤਾਲ ਵਿੱਚ ਦਾਖਲ ਛੇ ਮਰੀਜ਼ਾਂ ਵਿੱਚੋਂ, ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਕੁਝ ਹੀ ਮਿੰਟਾ ਵਿੱਚ ਧੂੰਆਂ-ਧੂੰਆਂ

ਚਸ਼ਮਦੀਦਾਂ ਦੇ ਅਨੁਸਾਰ, ਅੱਗ ਲੱਗਣ ਤੋਂ ਬਾਅਦ ਹਸਪਤਾਲ ਦੀਆਂ ਉੱਪਰਲੀਆਂ ਮੰਜ਼ਿਲਾਂ ਅਤੇ ਵਾਰਡਾਂ ਵਿੱਚ ਧੂੰਆਂ ਤੇਜ਼ੀ ਨਾਲ ਭਰ ਗਿਆ, ਜਿਸ ਕਾਰਨ ਉੱਥੇ ਦਾਖਲ ਮਰੀਜ਼ਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ। ਸਥਿਤੀ ਵਿਗੜਦੀ ਦੇਖ ਕੇ, ਹਸਪਤਾਲ ਦੇ ਅਹਾਤੇ ਨੂੰ ਖਾਲੀ ਕਰਵਾ ਲਿਆ ਗਿਆ, ਅਤੇ ਆਸ-ਪਾਸ ਦੇ ਲੋਕਾਂ ਨੇ ਵੀ ਬਚਾਅ ਕਾਰਜਾਂ ਵਿੱਚ ਸਹਾਇਤਾ ਕੀਤੀ।

ਇੱਕ ਮਹਿਲਾ ਮਰੀਜ਼ ਦੀ ਮੌਤ

ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ, ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ। ਫਾਇਰਫਾਈਟਰਜ਼ ਨੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮੇਂ ਸਿਰ ਬਚਾਅ ਕਾਰਜਾਂ ਕਾਰਨ ਇੱਕ ਵੱਡੀ ਤਬਾਹੀ ਟਲ ਗਈ। ਜਾਣਕਾਰੀ ਦੇ ਅਨੁਸਾਰ, ਅੱਗ ਬੁਝਾਉਂਦੇ ਸਮੇਂ ਕਈ ਪੁਲਿਸ ਕਰਮਚਾਰੀ ਵੀ ਝੁਲਸ ਗਏ। ਅੱਗ ਲੱਗਣ ਨਾਲ ਇੱਕ ਔਰਤ ਮਰੀਜ਼ ਦੀ ਮੌਤ ਹੋ ਗਈ ਹੈ। ਔਰਤ 60 ਸਾਲਾ ਦੀ ਦੱਸੀ ਜਾ ਰਹੀ ਹੈ, ਜੋ ਹਸਪਤਾਲ ਵਿੱਚ ਦਾਖਲ ਸੀ।

ਅੱਗ ਲੱਗਣ ਦਾ ਕਾਰਨ

ਫਿਲਹਾਲ ਅੱਗ ਲੱਗਣ ਦੇ ਸਹੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂ ਵਿੱਚ, ਏਸੀ ਬਲਾਸਟ ਨੂੰ ਵਜ੍ਹਾ ਮੰਨਿਆ ਜਾ ਰਿਹਾ ਹੈ, ਪਰ ਫਾਇਰ ਵਿਭਾਗ ਤਕਨੀਕੀ ਪਹਿਲੂਆਂ ਦੀ ਵੀ ਜਾਂਚ ਕਰ ਰਿਹਾ ਹੈ। ਪ੍ਰਸ਼ਾਸਨ ਨੇ ਹਸਪਤਾਲ ਪ੍ਰਬੰਧਨ ਤੋਂ ਸੁਰੱਖਿਆ ਪ੍ਰਬੰਧਾਂ ਅਤੇ ਅੱਗ ਸੁਰੱਖਿਆ ਪ੍ਰਣਾਲੀ ਬਾਰੇ ਵੀ ਜਾਣਕਾਰੀ ਮੰਗੀ ਹੈ।

ਐਸ.ਐਸ.ਪੀ. ਪ੍ਰਮੋਦ ਡੋਬਲ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਟੀਮਾਂ ਨੇ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਹੈ। ਸਾਰੇ ਮਰੀਜ਼ਾਂ ਅਤੇ ਜ਼ਖਮੀ ਸਟਾਫ਼ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਇਸ ਵੇਲੇ, ਸਾਰਿਆਂ ਦੀ ਹਾਲਤ ਆਮ ਦੱਸੀ ਜਾ ਰਹੀ ਹੈ ਅਤੇ ਉਹ ਨਿਗਰਾਨੀ ਹੇਠ ਹਨ।

NO COMMENTS

LEAVE A REPLY

Please enter your comment!
Please enter your name here

Exit mobile version