Home ਦੇਸ਼ ਦਿੱਲੀ ਬੰਬ ਧਮਾਕੇ ਦੇ ਮਾਮਲੇ ’ਚ ਇੱਕ ਵੱਡਾ ਅਪਡੇਟ ਆਈ ਸਾਹਮਣੇ

ਦਿੱਲੀ ਬੰਬ ਧਮਾਕੇ ਦੇ ਮਾਮਲੇ ’ਚ ਇੱਕ ਵੱਡਾ ਅਪਡੇਟ ਆਈ ਸਾਹਮਣੇ

0

ਨਵੀਂ ਦਿੱਲੀ : ਦਿੱਲੀ ਬੰਬ ਧਮਾਕੇ ਦੇ ਮਾਮਲੇ ਵਿੱਚ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਮਾਮਲੇ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਦੀ ਟੀਮ ਨੇ ਦਾਅਵਾ ਕੀਤਾ ਹੈ ਕਿ ਅੱਤਵਾਦੀਆਂ ਦੇ ਕੋਲ ਧਮਾਕੇ ਵਿੱਚ ਵਰਤੀ ਗਈ ਹੁੰਡਈ ਆਈ20 ਤੋਂ ਇਲਾਵਾ ਇੱਕ ਹੋਰ ਵਾਹਨ ਵੀ ਸੀ। ਇਸ ਲਈ, ਪੁਲਿਸ ਨੇ ਇੱਕ ਲਾਲ ਫੋਰਡ ਈਕੋਸਪੋਰਟ ਕਾਰ ਲੱਭਣ ਲਈ ਸ਼ਹਿਰ ਭਰ ਵਿੱਚ ਅਲਰਟ ਜਾਰੀ ਕੀਤਾ ਹੈ। ਦਿੱਲੀ ਦੇ ਸਾਰੇ ਪੁਲਿਸ ਸਟੇਸ਼ਨਾਂ, ਪੁਲਿਸ ਚੌਕੀਆਂ ਅਤੇ ਬਾਰਡਰ ‘ਤੇ ਬਣੇ ਚੈੱਕਪੋਇੰਟਾਂ ਨੂੰ ਇਸ ਲਾਲ ਕਾਰ ਨੂੰ ਲੱਭਣ ਅਤੇ ਉਸਦੀ ਤਲਾਸ਼ੀ ਲੈਣ ਲਈ ਅਲਰਟ ਕਰ ਦਿੱਤਾ ਗਿਆ ਹੈ। ਦਿੱਲੀ ਪੁਲਿਸ ਦੀਆਂ ਪੰਜ ਟੀਮਾਂ ਇਸ ਕਾਰ ਦੀ ਤਲਾਸ਼ੀ ਵਿੱਚ ਜੁੱਟ ਗਈਆਂ ਹਨ। ਇਸਦੇ ਨਾਲ ਹੀ ਉੱਤਰ ਪ੍ਰਦੇਸ਼ ਅਤੇ ਹਰਿਆਣਾ ਪੁਲਿਸ ਦੀਆਂ ਟੀਮਾਂ ਨੂੰ ਵੀ ਇਸ ਕਾਰ ਬਾਰੇ ਸੂਚਿਤ ਕਰਦੇ ਹੋਏ ਇਸ ਨੂੰ ਲੱਭਣ ਵਿੱਚ ਵੀ ਮਦਦ ਕਰਨ ਨੂੰ ਕਿਹਾ ਗਿਆ ਹੈ।

ਹੁੰਡਈ ਆਈ20 ਕਾਰ ਦਾ ਇਸਤੇਮਾਲ ਕਰ ਕੇ ਦਿੱਲੀ ਵਿੱਚ ਕੀਤਾ ਧਮਾਕਾ

ਦਿੱਲੀ ਵਿੱਚ ਸੋਮਵਾਰ ਸ਼ਾਮ ਨੂੰ ਕਰੀਬ 6.52 ਵਜੇ ਲਾਲ ਕਿਲਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ-1 ਦੇ ਕੋਲ ਇੱਕ ਚਲਦੀ ਕਾਰ ਵਿੱਚ ਇਹ ਧਮਾਕਾ ਹੋਇਆ ਸੀ। ਇਸ ਧਮਾਕੇ ਵਿੱਚ ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਲੋਕ ਅਜੇ ਵੀ ਜ਼ਖ਼ਮੀ ਹਨ। ਇਸ ਧਮਾਕੇ ਵਿੱਚ ਅਮੋਨੀਅਮ ਨਾਈਟ੍ਰੇਟ ਫਿਊਲ ਆਇਲ ਦੀ ਵਰਤੋਂ ਕਰਕੇ ਇੱਕ ਹੁੰਡਈ ਆਈ 20 ਕਾਰ ਵਿੱਚ ਧਮਾਕਾ ਕੀਤਾ ਗਿਆ ਸੀ। ਇਸ ਦੀ ਜਾਂਚ ਦੌਰਾਨ ਫਰੀਦਾਬਾਦ ਤੋਂ ਚੱਲ ਰਹੇ ਇੱਕ ਵਾਈਟ ਕਾਲਰ ਅੱਤਵਾਦੀ ਮੋਡਿਊਲ ਦਾ ਖੁਲਾਸਾ ਹੋਇਆ, ਜਿਸ ਵਿੱਚ ਡਾਕਟਰ ਅਤੇ ਪ੍ਰੋਫੈਸਰ ਵਰਗੇ ਕਈ ਪੜ੍ਹੇ-ਲਿਖੇ ਲੋਕ ਸ਼ਾਮਲ ਸਨ।

7 ਡਾਕਟਰਾਂ ਸਮੇਤ 13 ਲੋਕਾਂ ਗ੍ਰਿਫ਼ਤਾਰ

ਇਹ ਸਮੂਹ ਭਾਰਤ ਵਿੱਚ ਇੱਕ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚ ਰਿਹਾ ਸੀ। ਹੁਣ ਤੱਕ 7 ਡਾਕਟਰਾਂ ਸਮੇਤ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸਦਾ ਸੰਚਾਲਨ ਫਰੀਦਾਬਾਦ ਦੀ ਅਲ ਫਲਾਹ ਯੂਨੀਵਰਸਿਟੀ ਤੋਂ ਕੀਤਾ ਜਾ ਰਿਹਾ ਸੀ ਅਤੇ ਜੰਮੂ-ਕਸ਼ਮੀਰ ਦੇ ਪੁਲਵਾਮਾ ਅਤੇ ਯੂ.ਪੀ. ਦੇ ਸਹਾਰਨਪੁਰ ਸਮੇਤ ਕਈ ਇਲਾਕਿਆਂ ਤੋਂ ਵੀ ਇਸਦੇ ਤਾਰ ਜੁੜੇ ਹੋਏ ਸਨ। 6 ਨਵੰਬਰ ਨੂੰ ਗਰੁੱਪ ਦੇ ਮੈਂਬਰ ਡਾ. ਆਦਿਲ ਅਹਿਮਦ ਰਾਠੇਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਸ ਗਰੁੱਪ ਦਾ ਭਾਂਡਾ ਫੁੱਟਿਆ, ਜਿਸ ਤੋਂ ਬਾਅਦ 9 ਨਵੰਬਰ ਨੂੰ ਦਿੱਲੀ ਧਮਾਕਿਆਂ ਤੋਂ ਕੁਝ ਘੰਟੇ ਪਹਿਲਾਂ ਫਰੀਦਾਬਾਦ ਤੋਂ ਡਾ. ਮੁਜ਼ੱਮਿਲ ਸ਼ਕੀਲ ਅਤੇ ਡਾ. ਸ਼ਾਹੀਨ ਸਈਦ ਨੂੰ ਫੜਿਆ ਗਿਆ।

NO COMMENTS

LEAVE A REPLY

Please enter your comment!
Please enter your name here

Exit mobile version