HomePunjabਨੈਸ਼ਨਲ ਹਾਈਵੇ 'ਤੇ ਵਾਪਰੀ ਚੋਰੀ ਦੀ ਵੱਡੀ ਘਟਨਾ

ਨੈਸ਼ਨਲ ਹਾਈਵੇ ‘ਤੇ ਵਾਪਰੀ ਚੋਰੀ ਦੀ ਵੱਡੀ ਘਟਨਾ

ਖੰਨਾ : ਖੰਨਾ ਨੈਸ਼ਨਲ ਹਾਈਵੇਅ (Khanna National Highway) ’ਤੇ ਦੇਰ ਰਾਤ ਚੋਰਾਂ ਨੇ ਪੰਜਾਬ ਪੁਲਿਸ ਦੇ ਹੌਲਦਾਰ ਦੀ ਕਾਰ ਦੇ ਸ਼ੀਸ਼ੇ ਤੋੜ ਕੇ ਵੱਡੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਦਰਅਸਲ ਬੀਕਾਨੇਰ ਸਵੀਟਸ ਦੇ ਬਾਹਰ ਕਿਸੇ ਨੇ ਬ੍ਰੀਜ਼ਾ ਕਾਰ ਦਾ ਸ਼ੀਸ਼ਾ ਤੋੜ ਕੇ ਕਰੀਬ 32 ਤੋਲੇ ਸੋਨੇ ਦੇ ਗਹਿਣੇ ਅਤੇ ਕਰੀਬ ਢਾਈ ਲੱਖ ਦੀ ਨਕਦੀ ਚੋਰੀ ਕਰ ਲਈ। ਇਹ ਕਾਰ ਪੰਜਾਬ ਪੁਲਿਸ ਦੇ ਇੱਕ ਹੌਲਦਾਰ ਦੀ ਸੀ। ਘਟਨਾ ਦੇ ਸਮੇਂ ਕਾਰ ਮਾਲਕ ਆਪਣੇ ਪਰਿਵਾਰ ਸਮੇਤ ਦੁਕਾਨ ਦੇ ਅੰਦਰ ਕੁਝ ਖਾਣ ਲਈ ਗਿਆ ਹੋਇਆ ਸੀ। ਵਾਪਸ ਆ ਕੇ ਦੇਖਿਆ ਕਿ ਪਿਛਲੀ ਸੀਟ ‘ਤੇ ਰੱਖਿਆ ਬ੍ਰੀਫਕੇਸ ਗਾਇਬ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਓਂ ਪੁਲਿਸ ਲਾਈਨ ਵਿੱਚ ਤਾਇਨਾਤ ਹੌਲਦਾਰ ਕੁਲਦੀਪ ਸਿੰਘ ਆਪਣੇ ਪੁੱਤਰ ਕੋਲ ਪਰਿਵਾਰ ਸਮੇਤ ਸਰਹਿੰਦ ਜਾ ਰਿਹਾ ਸੀ। ਕੁਲਦੀਪ ਸਿੰਘ ਦੇ ਲੜਕੇ ਦਾ ਨਵੰਬਰ ਵਿੱਚ ਵਿਆਹ ਹੈ, ਇਸ ਲਈ ਉਹ ਗਹਿਣੇ ਅਤੇ ਨਕਦੀ ਲੈ ਕੇ ਆਪਣੇ ਪੁੱਤਰ ਕੋਲ ਜਾ ਰਿਹਾ ਸੀ। ਉਹ ਬੀਕਾਨੇਰ ਸਵੀਟਸ ਨੇੜੇ ਕੁਝ ਖਾਣ ਲਈ ਰੁਕੇ। ਇਸ ਦੌਰਾਨ ਕਿਸੇ ਨੇ ਕਾਰ ਦਾ ਸ਼ੀਸ਼ਾ ਤੋੜ ਦਿੱਤਾ, ਜਿਸ ਦੀ ਸੂਚਨਾ ਤੁਰੰਤ ਖੰਨਾ ਪੁਲਿਸ ਨੂੰ ਦਿੱਤੀ ਗਈ। ਮੌਕੇ ‘ਤੇ ਥਾਣਾ ਸਿਟੀ-1 ਦੇ ਐੱਸ.ਐੱਚ.ਓ. ਹੇਮੰਤ ਮਲਹੋਤਰਾ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ।

ਸਿਟੀ ਥਾਣਾ 1 ਦੇ ਐੱਸ.ਐੱਚ.ਓ. ਹੇਮੰਤ ਮਲਹੋਤਰਾ ਨੇ ਦੱਸਿਆ ਕਿ ਪਹਿਲੀ ਨਜ਼ਰ ਤੋਂ ਮਾਮਲਾ ਸ਼ੱਕੀ ਨਜ਼ਰ ਆ ਰਿਹਾ ਹੈ। ਕਿਉਂਕਿ ਸਫ਼ਰ ਦੌਰਾਨ ਇੰਨਾ ਸੋਨਾ ਆਪਣੇ ਨਾਲ ਲੈ ਕੇ ਜਾਣਾ ਸਮਝਦਾਰੀ ਦੀ ਗੱਲ ਨਹੀਂ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments