HomeWorldਅਫਗਾਨਿਸਤਾਨ 'ਚ ਬਾਰੂਦੀ ਸੁਰੰਗ 'ਚ ਹੋਇਆ ਧਮਾਕਾ, ਇੱਕ ਬੱਚੇ ਦੀ ਮੌਤ

ਅਫਗਾਨਿਸਤਾਨ ‘ਚ ਬਾਰੂਦੀ ਸੁਰੰਗ ‘ਚ ਹੋਇਆ ਧਮਾਕਾ, ਇੱਕ ਬੱਚੇ ਦੀ ਮੌਤ

ਅਫਗਾਨਿਸਤਾਨ: ਅਫਗਾਨਿਸਤਾਨ (Afghanistan) ਦੇ ਸਾਰੀ ਪੁਲ (Saari Pul) ਸੂਬੇ ‘ਚ ਜੰਗਾਂ ਦੌਰਾਨ ਛੱਡੀ ਗਈ ਬਾਰੂਦੀ ਸੁਰੰਗ ‘ਚ ਧਮਾਕਾ ਹੋਣ ਕਾਰਨ ਨਾਲ ਇਕ ਬੱਚੇ ਦੀ ਮੌਤ ਹੋ ਗਈ। ਸੂਬਾਈ ਪੁਲਿਸ ਹੈੱਡਕੁਆਰਟਰ ਨੇ ਸ਼ੁੱਕਰਵਾਰ ਨੂੰ ਇਕ ਬਿਆਨ ‘ਚ ਇਹ ਜਾਣਕਾਰੀ ਦਿੱਤੀ।

ਸਾਰੀ ਪੁਲ ਸੂਬੇ ਦੇ ਸਯਾਦ ਜ਼ਿਲ੍ਹੇ ‘ਚ ਵੀਰਵਾਰ ਸ਼ਾਮ ਨੂੰ ਬੱਚਿਆਂ ਦੇ ਇਕ ਸਮੂਹ ਨੇ ਖਿਡੌਣੇ ਵਰਗਾ ਯੰਤਰ ਲੱਭਿਆ ਅਤੇ ਉਸ ਨਾਲ ਖੇਡਣਾ ਸ਼ੁਰੂ ਕਰ ਦਿੱਤਾ। ਬਿਆਨ ਵਿਚ ਕਿਹਾ ਗਿਆ ਹੈ ਕਿ ਯੰਤਰ ਫਟ ਗਿਆ, ਜਿਸ ਨਾਲ ਇਕ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅਫਗਾਨਿਸਤਾਨ ਬਾਰੂਦੀ ਸੁਰੰਗਾਂ ਨਾਲ ਸਭ ਤੋਂ ਵੱਧ ਪ੍ਰਦੂਸ਼ਿਤ ਦੇਸ਼ਾਂ ਵਿੱਚੋਂ ਇੱਕ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments