HomeWorldਲਾਇਬੇਰੀਆ 'ਚ ਤੇਲ ਟੈਂਕਰ 'ਚ ਹੋਇਆ ਜ਼ਬਰਦਸਤ ਧਮਾਕਾ, 40 ਤੋਂ ਵੱਧ ਲੋਕਾਂ...

ਲਾਇਬੇਰੀਆ ‘ਚ ਤੇਲ ਟੈਂਕਰ ‘ਚ ਹੋਇਆ ਜ਼ਬਰਦਸਤ ਧਮਾਕਾ, 40 ਤੋਂ ਵੱਧ ਲੋਕਾਂ ਦੀ ਮੌਤਾਂ

ਮੋਨਰੋਵੀਆ: ਪੱਛਮੀ ਅਫ਼ਰੀਕੀ (West African) ਦੇਸ਼ ਲਾਈਬੇਰੀਆ (Liberia) ਵਿੱਚ ਲੀਕ ਹੋ ਰਹੇ ਤੇਲ ਟੈਂਕਰ ਵਿੱਚ ਧਮਾਕੇ ਵਿੱਚ 40 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਲੋਕ ਪੈਟਰੋਲ ਦਾ ਸਟਾਕ ਕਰਨ ਲਈ ਇਕੱਠੇ ਹੋਏ ਸਨ।

ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਟੋਟੋਟਾ ਸ਼ਹਿਰ ‘ਚ ਮੰਗਲਵਾਰ ਨੂੰ ਵਾਪਰੀ ਇਸ ਘਟਨਾ ‘ਚ 83 ਲੋਕ ਜ਼ਖਮੀ ਹੋਏ ਹਨ। ਬੋਂਗ ਕਾਉਂਟੀ ਦੇ ਸਿਹਤ ਅਧਿਕਾਰੀ ਡਾ. ਸਿੰਥੀਆ ਬਲਾਪੂਕ (Dr. Cynthia Balapuk) ਨੇ ਕਿਹਾ ਕਿ ਬਹੁਤ ਸਾਰੇ ਮ੍ਰਿਤਕਾਂ ਨੂੰ ਬੁੱਧਵਾਰ ਨੂੰ ਇੱਕ ਸਮੂਹਿਕ ਕਬਰ ਵਿੱਚ ਦਫ਼ਨਾਇਆ ਗਿਆ ਸੀ ਕਿਉਂਕਿ ਉਨ੍ਹਾਂ ਦੇ ਅਵਸ਼ੇਸ਼ ਪਛਾਣੇ ਨਹੀਂ ਜਾ ਸਕਦੇ ਸਨ।

ਅਧਿਕਾਰੀਆਂ ਨੇ ਕਿਹਾ ਕਿ ਮੌਤਾਂ ਦੀ ਸਹੀ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਲ ਹੈ ਕਿਉਂਕਿ ਬਹੁਤ ਸਾਰੀਆਂ ਲਾਸ਼ਾਂ ਬੁਰੀ ਤਰ੍ਹਾਂ ਨਾਲ ਸੜੀਆਂ ਹੋਈਆਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਦੀ ਗਿਣਤੀ ਵਧ ਸਕਦੀ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments