HomePunjabਰਾਤ ਦੇ ਸਮੇਂ ਪਾਰਕ 'ਚ ਅੱਧ ਸੜੀ ਹਾਲਤ 'ਚ ਮਿਲੀ ਲੜਕੀ, ਪੁਲਿਸ...

ਰਾਤ ਦੇ ਸਮੇਂ ਪਾਰਕ ‘ਚ ਅੱਧ ਸੜੀ ਹਾਲਤ ‘ਚ ਮਿਲੀ ਲੜਕੀ, ਪੁਲਿਸ ਜਾਂਚ ਜਾਰੀ

ਚੰਡੀਗੜ੍ਹ : ਚੰਡੀਗੜ੍ਹ (Chandigarh) ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪਾਰਕ ਵਿੱਚ ਇੱਕ ਲੜਕੀ ਨੂੰ ਅੱਗ ਲਾਉਣ ਦਾ ਪਤਾ ਲੱਗਾ। ਇਸ ਦੀ ਸੂਚਨਾ ਕੁਝ ਰਾਹਗੀਰਾਂ ਨੇ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲੜਕੀ ਨੂੰ ਇਲਾਜ ਲਈ ਐਂਬੂਲੈਂਸ ‘ਚ ਸੈਕਟਰ-16 ਦੇ ਹਸਪਤਾਲ ‘ਚ ਦਾਖਲ ਕਰਵਾਇਆ।

ਫਿਲਹਾਲ ਲੜਕੀ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਉਸਦੀ ਹਾਲਤ ਨੂੰ ਦੇਖਦੇ ਹੋਏ ਉਸਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ ਹੈ, ਜਿੱਥੇ ਉਹ ਆਪਣੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਲੜਕੀ ਨੂੰ ਅੱਗ ਲੱਗੀ ਤਾਂ ਉਸ ਦੇ ਨਾਲ ਇੱਕ ਲੜਕਾ ਵੀ ਮੌਜੂਦ ਸੀ। ਫਿਲਹਾਲ ਸੈਕਟਰ-36 ਥਾਣੇ ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਲੜਕੀ ਤੇ ਜਲਣ ਪਦਾਰਥ ਪਾ ਕੇ ਅੱਗ ਲਗਾਈ ਗਈ ਹੈ ਜਾਂ ਫਿਰ ਲੜਕੀ ਨੇ ਖੁਦ ਨੂੰ ਹੀ ਅੱਗ ਲਗਾਈ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments