HomePunjabਲੱਖਾਂ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਸਬ-ਇੰਸਪੈਕਟਰ ਤੇ ASI ਵਿਰੁੱਧ...

ਲੱਖਾਂ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਸਬ-ਇੰਸਪੈਕਟਰ ਤੇ ASI ਵਿਰੁੱਧ ਕੇਸ ਦਰਜ

ਕਪੂਰਥਲਾ: ਇੱਕ ਨਸ਼ਾ ਤਸਕਰ ਨੂੰ 20 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਛੱਡਣ ਦੇ ਮਾਮਲੇ ਵਿੱਚ ਥਾਣਾ ਸੁਭਾਨਪੁਰ ਦੀ ਪੁਲਿਸ ਨੇ ਥਾਣਾ ਕੋਤਵਾਲੀ ਕਪੂਰਥਲਾ (Police Station Kotwali Kapurthala) ਦੇ ਸਾਬਕਾ ਚੌਕੀ ਇੰਚਾਰਜ ਬਾਦਸ਼ਾਹਪੁਰ ਸਮੇਤ 5 ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਥਾਣਾ ਸੁਭਾਨਪੁਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਿਸ਼ਵਤ ਦੀ ਰਕਮ ਲੈਣ ਵਾਲੇ ਵਿਚੋਲੇ ਨੂੰ ਕਾਬੂ ਕਰ ਲਿਆ ਗਿਆ ਹੈ ਜਦਕਿ ਐਸਐਚਓ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਐੱਸ. ਐੱਸ. ਪੀ. ਸੰਧੂ ਵੱਲੋਂ ਦੱਸਿਆ ਗਿਆ ਕਿ ਪਿਛਲੇ ਦਿਨੀਂ ਜਲੰਧਰ ਦਿਹਾਤੀ ਦੀ ਪੁਲਸ ਵੱਲੋਂ ਗੁਜਰਾਲ ਸਿੰਘ ਉਰਫ ਜੋਗਾ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਬੂਟ ਥਾਣਾ ਸੁਭਾਨਪੁਰ ਨੂੰ ਨਸ਼ੇ ਦੇ ਧੰਦੇ ਵਿਚ ਕਾਬੂ ਕਰਨ ਤੋਂ ਪਹਿਲਾਂ ਸਬ-ਇੰਸਪੈਕਟਰ ਹਰਜੀਤ ਸਿੰਘ ਥਾਣਾ ਕੋਤਵਾਲੀ ਕਪੂਰਥਲਾ ਤੇ ਏ. ਐੱਸ. ਆਈ. ਪਰਮਜੀਤ ਸਿੰਘ 386 ਕਪੂਰਥਲਾ ਚੌਕੀ ਇੰਚਾਰਜ ਬਾਦਸ਼ਾਹਪੁਰ ਵੱਲੋਂ ਉਂਕਾਰ ਸਿੰਘ ਉਰਫ ਕਾਰੀ ਪੁੱਤਰ ਅਨੋਖ ਸਿੰਘ ਵਾਸੀ ਪਿੰਡ ਬੂਟ ਥਾਣਾ ਸੁਭਾਨਪੁਰ ਰਾਹੀਂ 20 ਲੱਖ ਰੁਪਏ ਲੈ ਕੇ ਛੱਡਣ ਸਬੰਧੀ ਖ਼ਬਰ ਮਿਲੀ।

ਇਸ ਸਬੰਧੀ ਰਮਨਿੰਦਰ ਸਿੰਘ ਪੀ. ਪੀ. ਐੱਸ. ਪੁਲਸ ਕਪਤਾਨ ਤਫ਼ਤੀਸ਼ ਕਪੂਰਥਲਾ ਨੂੰ ਨਿਰਦੇਸ਼ ਦਿੱਤੇ, ਜਿਸ ’ਤੇ ਉਨ੍ਹਾਂ ਮਾਮਲੇ ਦੀ ਪੜਤਾਲ ਪਿੱਛੋਂ ਸਬ-ਇੰਸਪੈਕਟਰ ਹਰਜੀਤ ਸਿੰਘ 303-ਕਪੂਰਥਲਾ ਥਾਣਾ ਕੋਤਵਾਲੀ, ਏ. ਐੱਸ. ਆਈ. ਪਰਮਜੀਤ ਸਿੰਘ 386-ਕਪੂਰਥਲਾ ਚੌਕੀ ਇੰਚਾਰਜ ਬਾਦਸ਼ਾਹਪੁਰ ਤੇ ਉਂਕਾਰ ਸਿੰਘ ਉਰਫ ਕਾਰੀ ਤੇ ਗੁਜਰਾਲ ਸਿੰਘ ਉਰਫ ਜੋਗਾ ਵਿਰੁੱਧ ਥਾਣਾ ਸੁਭਾਨਪੁਰ ਜ਼ਿਲ੍ਹਾ ਕਪੂਰਥਲਾ ਵਿਖੇ ਮੁਕੱਦਮਾ ਨੰਬਰ 76 ਮਿਤੀ 20 ਜੂਨ ਨੂੰ ਧਾਰਾ  222, 120 ਬੀ ਭ੍ਰਿਸ਼ਟਾਚਾਰ ਰੋਕੂ ਐਕਟ 1988 ਤਹਿਤ ਦਰਜ ਕੀਤਾ ਗਿਆ।

ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਦੋ ਵੱਖ-ਵੱਖ ਟੀਮਾਂ ਵੱਲੋਂ ਰੇਡ ਦੌਰਾਨ ਏ. ਐੱਸ.ਆਈ. ਪਰਮਜੀਤ ਸਿੰਘ ਤੇ ਉਂਕਾਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਦਕਿ ਸਬ-ਇੰਸਪੈਕਟਰ ਹਰਜੀਤ ਸਿੰਘ ਵਿਰੁੱਧ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਹਰਜੀਤ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਰੇਡ ਦੌਰਾਨ ਉਕਤ ਦੇ ਟਿਕਾਣਿਆਂ ਤੋਂ ਕੁਝ ਨਕਦੀ ਤੇ ਬੈਂਕ ਦਸਤਾਵੇਜ਼ ਵੀ ਮਿਲੇ ਹਨ, ਜਿਨ੍ਹਾਂ ਦੀ ਘੋਖ ਜਾਰੀ ਹੈ।

ਐੱਸ. ਐੱਸ. ਪੀ. ਸੰਧੂ ਨੇ ਦੱਸਿਆ ਕਿ ਨਸ਼ਾ ਤਸਕਰਾਂ ਤੇ ਉਨ੍ਹਾਂ ਨਾਲ ਮਿਲੀਭੁਗਤ ਰੱਖਣ ਵਾਲੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ ਤੇ ਮਿਸਾਲੀ ਕਾਰਵਾਈ ਕੀਤੀ ਜਾਵੇਗੀ। ਪੜਤਾਲ ਦੌਰਾਨ ਦੋਸ਼ੀ ਗੁਜਰਾਲ ਸਿੰਘ ਵਿਰੁੱਧ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿਚ ਅਨੇਕਾਂ ਮਾਮਲੇ ਦਰਜ ਪਾਏ ਗਏ ਹਨ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments