ਲੁਧਿਆਣਾ : ਬੀਤੀ ਦੇਰ ਰਾਤ, ਦੀਪਕ ਸਿਨੇਮਾ ਰੋਡ ‘ਤੇ ਸਥਿਤ ਨਦੀ ਮੁਹੱਲੇ ਦੇ ਸਾਹਮਣੇ ਏਸੀ ਮਾਰਕੀਟ ਦੇ ਨੇੜੇ ਪਾਰਕ ਕੀਤੀ ਗਈ ਗੱਡੀ ਨੂੰ ਅੱਗ ਲੱਗ ਗਈ। ਮੌਕੇ ‘ਤੇ ਮੌਜੂਦ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ, ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ ‘ਤੇ ਕਾਬੂ ਪਾਇਆ। ਅੱਗ ਅੱਜ ਸਵੇਰ ਤੱਕ ਭੜਕਦੀ ਰਹੀ, ਪਰ ਮੌਕੇ ‘ਤੇ ਬਚਾਅ ਕਾਰਜ ਦੇ ਚਲਦੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ।
ਨਿਵਾਸੀਆਂ ਨੇ ਦੱਸਿਆ ਕਿ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਸ਼ਰਾਰਤੀ ਅਨਸਰ ਨੇ ਇਸ ਕਾਰੇ ਨੂੰ ਅੰਜਾਮ ਦਿੱਤਾ ਹੈ ਕਿਉਂਕਿ ਇਸ ਤੋਂ ਪਹਿਲਾਂ ਕਿਸੇ ਨੇ ਇੱਟਾਂ ਨਾਲ ਕਾਰ ਦੀ ਡਰਾਈਵਰ ਸਾਈਡ ਤੋੜ ਦਿੱਤੀ ਸੀ ਕਿਉਂਕਿ ਕਾਰ ਵਿੱਚ ਇੱਟਾਂ ਪਈਆਂ ਸਨ। ਗੱਡੀ ਦੇ ਕੋਲ ਭਾਰੀ ਮਾਤਰਾ ਵਿੱਚ ਗੱਤੇ ਦਾ ਪਿਆ ਸੀ ਜਿਸ ਕਾਰਨ ਅੱਗ ਫੈਲ ਗਈ ਅਤੇ ਅੱਗ ਦੀਆਂ ਲਪਟਾਂ ਕਾਰਨ ਨਾਲ ਲੱਗਦੀ ਇਮਾਰਤ ਦੇ ਸ਼ੀਸ਼ੇ ਅਤੇ ਖਿੜਕੀਆਂ ਵੀ ਨੁਕਸਾਨੀਆਂ ਗਈਆਂ। ਸਮੇਂ ’ਤੇ ਬਚਾਅ ਕਾਰਜਾਂ ਦੇ ਚਲਦੇ ਕਾਫ਼ੀ ਨੁਕਸਾਨ ਹੋਣ ਤੋਂ ਬਚ ਗਿਆ। ਲੋਕਾਂ ਨੇ ਦੱਸਿਆ ਕਿ ਨਸ਼ੇ ਦੇ ਆਦੀ ਨੌਜਵਾਨ ਅਕਸਰ ਇਲਾਕੇ ਵਿੱਚ ਘੁੰਮਦੇ ਰਹਿੰਦੇ ਹਨ ਅਤੇ ਹੋ ਸਕਦਾ ਹੈ ਕਿ ਉਨ੍ਹਾਂ ਨੇ ਇਹ ਸ਼ਰਾਰਤ ਕੀਤੀ ਹੋਵੇ। ਪੁਲਿਸ ਨੂੰ ਕਈ ਵਾਰ ਸੂਚਿਤ ਕੀਤਾ ਗਿਆ ਹੈ। ਅੱਗ ਦੇ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।
