Home ਪੰਜਾਬ ਚੰਡੀਗੜ੍ਹ ਦੇ ਸੈਕਟਰ 22 ਡਿਵਾਈਡਿੰਗ ਰੋਡ ‘ਤੇ ਚੱਲਦੀ BMW ਕਾਰ ਨੂੰ ਲੱਗੀ...

ਚੰਡੀਗੜ੍ਹ ਦੇ ਸੈਕਟਰ 22 ਡਿਵਾਈਡਿੰਗ ਰੋਡ ‘ਤੇ ਚੱਲਦੀ BMW ਕਾਰ ਨੂੰ ਲੱਗੀ ਅਚਾਨਕ ਅੱਗ

0

ਚੰਡੀਗੜ੍ਹ : ਸੈਕਟਰ 22 ਡਿਵਾਈਡਿੰਗ ਰੋਡ ‘ਤੇ ਬੀਤੀ ਰਾਤ ਚੱਲਦੀ BMW ਕਾਰ ਵਿੱਚ ਅਚਾਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਕਾਰ ਦੇ ਮਾਲਕ ਦੀ ਪਛਾਣ ਮੁਹਾਲੀ ਦੇ ਫੇਜ਼-15 ਦੇ ਰਹਿਣ ਵਾਲੇ ਸਾਹਿਲ ਵਜੋਂ ਹੋਈ ਹੈ। ਸਮਾਂ ਰਹਿੰਦੇ ਸਿਆਣਪ ਦਿਖਾਉਂਦੇ ਹੋਏ ਉਸ ਨੇ ਕਾਰ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾ ਲਿਆ, ਪਰ ਲਗਜ਼ਰੀ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।

ਜਾਣਕਾਰੀ ਦਿੰਦੇ ਕਾਰ ਮਾਲਕ ਸਾਹਿਲ ਨੇ ਦੱਸਿਆ ਕਿ ਉਹ ਆਪਣੀ BMW ਦੀ ਸਰਵਿਸ ਕਰਵਾਕੇ ਘਰ ਮੁੜ ਰਿਹਾ ਸੀ। ਰਸਤੇ ਵਿੱਚ ਸਭ ਕੁਝ ਠੀਕ ਸੀ, ਪਰ ਜਿਵੇਂ ਹੀ ਉਹ ਸੈਕਟਰ 22 ਦੇ ਨੇੜੇ ਪਹੁੰਚਿਆ, ਕਾਰ ਤੋਂ ਅਜੀਬ ਆਵਾਜ਼ ਆਉਣ ਲੱਗੀ। ਕੁਝ ਪਲਾਂ ਬਾਅਦ ਇੰਜਨ ਤੋਂ ਧੂੰਆਂ ਨਿਕਲਣ ਲੱਗਾ, ਜਿਸ ਤੋਂ ਬਾਅਦ ਉਸ ਨੇ ਤੁਰੰਤ ਕਾਰ ਰੋਕੀ ਅਤੇ ਕਾਰ ਵਿੱਚੋਂ ਬਾਹਰ ਆ ਗਏ। ਕੁਝ ਹੀ ਮਿੰਟਾਂ ਚ ਪੂਰੀ ਕਾਰ ਅੱਗ ਦੀ ਲਪੇਟ ਵਿੱਚ ਆ ਗਈ।

ਸਾਹਿਲ ਨੇ ਦੱਸਿਆ ਕਿ 2013 ਮਾਡਲ ਦੀ ਕਾਰ ਨੂੰ ਪਹਿਲਾਂ ਕਦੇ ਕੋਈ ਤਕਨੀਕੀ ਸਮੱਸਿਆ ਨਹੀਂ ਆਈ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਸਰਵਿਸ ਦੇ ਕੁਝ ਮਿੰਟਾਂ ਬਾਅਦ ਹੀ ਕਾਰ ਨੂੰ ਅੱਗ ਲੱਗ ਗਈ। ਇਸ ਤੋਂ ਵੀ ਵੱਧ ਪਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਕਾਰ ਦਾ ਇੰਸ਼ੋਰੈਂਸ ਕੁਝ ਦਿਨ ਪਹਿਲਾਂ ਹੀ ਖਤਮ ਹੋ ਗਿਆ ਸੀ, ਜਿਸ ਕਾਰਨ ਹੁਣ ਉਸਨੂੰ ਭਾਰੀ ਫਾਈਨੈਂਸ਼ੀਅਲ ਨੁਕਸਾਨ ਝੱਲਣਾ ਪੈ ਸਕਦਾ ਹੈ। ਸੈਕਟਰ-22 ਚੌਕੀ ਇੰਚਾਰਜ ਸੁਦੇਸ਼ ਦੇ ਮੁਤਾਬਕ, ਡਰਾਈਵਰ ਪੂਰੀ ਤਰ੍ਹਾਂ ਸੁਰੱਖਿਅਤ ਹੈ। ਕਾਰ ਮਾਲਕ ਨੇ ਅਜੇ ਤੱਕ ਸਰਵਿਸ ਸੈਂਟਰ ਖਿਲਾਫ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version