HomeUncategorizedਤਰਨਤਾਰਨ 'ਚ ਦਿਨ ਦਿਹਾੜੇ ਵਾਪਰੀ ਇੱਕ ਵੱਡੀ ਘਟਨਾ

ਤਰਨਤਾਰਨ ‘ਚ ਦਿਨ ਦਿਹਾੜੇ ਵਾਪਰੀ ਇੱਕ ਵੱਡੀ ਘਟਨਾ

ਤਰਨਤਾਰਨ : ਜ਼ਿਲ੍ਹਾ ਤਰਨਤਾਰਨ ਦੀ ਪੱਟੀ ਵਿੱਚ ਦਿਨ ਦਿਹਾੜੇ ਇੱਕ ਵੱਡੀ ਘਟਨਾ ਵਾਪਰੀ ਹੈ। ਜਾਣਕਾਰੀ ਮੁਤਾਬਕ ਸ਼ਰੇਆਮ ਕਾਰ ਸਵਾਰ ਨੌਜਵਾਨ ਨੂੰ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਈਆਂ ਗਈਆਂ। ਜ਼ਖਮੀ ਨੌਜਵਾਨ ਨੂੰ ਪੱਟੀ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੌਜਵਾਨ ਮਲਕੀਤ ਸਿੰਘ ਜੱਗੂ ਪੁੱਤਰ ਹਰਜਿੰਦਰ ਸਿੰਘ ਵਾਸੀ ਚੂਸਲੇਵਾੜ ਨੇ ਦੱਸਿਆ ਕਿ ਉਹ ਪੱਟੀ ਮੋੜ ’ਤੇ ਆਪਣੀ ਕਰੇਟਾ ਕਾਰ ਪੀਬੀ46ਏਐਫ6360 ਨੂੰ ਧਵਾ ਕੇ ਵਾਪਸ ਘਰ ਜਾ ਰਿਹਾ ਸੀ ਕਿ ਨਜ਼ਦੀਕ ਸੂਆ ਚੂਸਲੇਵਾੜ ਦੋ ਸਕੂਟਰੀ ਅਤੇ ਇਕ ਮੋਟਰਸਾਇਕਲ ਸਵਾਰ ਤਕਰੀਬਨ 9 ਨੌਜਵਾਨਾਂ ਨੇ ਉਸ ਉਪਰ ਹਮਲਾ ਕਰ ਦਿੱਤਾ ਜਿਸ ਵਿਚ ਪਹਿਲਾਂ ਸਿੱਧੀਆਂ ਉਸਦੀ ਗੱਡੀ ’ਤੇ ਗੋਲ਼ੀਆਂ ਮਾਰੀਆਂ ਗਈ ਅਤੇ ਫਿਰ ਉਸ ਨੂੰ ਰੋ ਕੇ ਸਿਰ ਵਿਚ ਕੜੇ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ। ਹਮਲਾਵਰਾਂ ਨੇ ਉਸ ਦੇ ਪੱਟ ‘ਤੇ ਵੀ ਗੋਲ਼ੀ ਮਾਰ ਦਿੱਤੀ ਅਤੇ ਫਰਾਰ ਹੋ ਗਏ।

ਦੱਸ ਦੇਈਏ ਕਿ ਇਸ ਵਾਰਦਾਤ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਹੈ। ਇਸ ਮੌਕੇ ਲੜਕੇ ਦੀ ਮਾਂ ਸੁਖਵਿੰਦਰ ਕੌਰ ਅਤੇ ਭਰਾ ਗੁਰਲਾਲ ਸਿੰਘ ਨੇ ਪੁਲਸ ਪਾਸੋਂ ਇਨਸਾਫ ਦੀ ਗੁਹਾਰ ਲਗਾਈ ਹੈ। ਇਥੇ ਇਹ ਵੀ ਦੱਸਣਾ ਬੇਹੱਦ ਜ਼ਰੂਰੀ ਹੈ ਕਿ ਬੀਤੇ ਦੋ ਦਿਨ ਪਹਿਲਾਂ ਵੀ ਪੱਟੀ ਮੋੜ ’ਤੇ ਪਿੰਡ ਸਭਰਾ ਦੇ ਨੌਜਵਾਨ ਗੁਰਜੰਟ ਸਿੰਘ ਪੁੱਤਰ ਗੁਰਚਰਨ ਸਿੰਘ ਨੂੰ ਆਸਲਾ ਦੇ ਬਿਜਲੀ ਘਰ ਨਜ਼ਦੀਕ ਅਣਪਛਾਤੇ ਨੌਜਵਾਨਾਂ ਨੇ ਗੋਲ਼ੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਉਧਰ ਇਸ ਮਾਮਲੇ ਸੰਬੰਧੀ ਥਾਣਾ ਸਦਰ ਪੱਟੀ ਦੇ ਐੱਸ. ਐੱਚ. ਓ ਹਰਜਿੰਦਰ ਸਿੰਘ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments