Home ਦੇਸ਼ ਸਿਲਵਾਸਾ ’ਚ ਨਾਈਟ੍ਰੋਜਨ ਗੈਸ ਸਿਲੰਡਰ ਦੀ ਰੀਫਿਲਿੰਗ ਦੌਰਾਨ ਹੋਇਆ ਵੱਡਾ ਧਮਾਕਾ, 4...

ਸਿਲਵਾਸਾ ’ਚ ਨਾਈਟ੍ਰੋਜਨ ਗੈਸ ਸਿਲੰਡਰ ਦੀ ਰੀਫਿਲਿੰਗ ਦੌਰਾਨ ਹੋਇਆ ਵੱਡਾ ਧਮਾਕਾ, 4 ਲੋਕਾਂ ਦੀ ਮੌਤ

0

ਸਿਲਵਾਸਾ : ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ ਦੇ ਸਿਲਵਾਸਾ ਵਿੱਚ ਅੱਜ ਸਵੇਰੇ ਇੱਕ ਦਰਦਨਾਕ ਹਾਦਸਾ ਸਾਹਮਣੇ ਆਇਆ। ਇੱਕ ਗੋਦਾਮ ਵਿੱਚ ਹੋਏ ਭਿਆਨਕ ਸਿਲੰਡਰ ਵਿਸਫੋਟ ਨੇ ਚਾਰ ਲੋਕਾਂ ਦੀ ਜਾਨ ਲੈ ਲਈ, ਜਦਕਿ ਪੰਜ ਤੋਂ ਵੱਧ ਲੋਕ ਗੰਭੀਰ ਰੂਪ ਤੋਂ ਜ਼ਖ਼ਮੀ ਹੋ ਗਏ। ਇਹ ਘਟਨਾ ਦੇਮਾਨੀ ਰੋਡ ‘ਤੇ ਸਥਿਤ ਇੱਕ ਗੋਦਾਮ ਵਿੱਚ ਵਾਪਰੀ, ਜਿੱਥੇ ਕਥਿਤ ਤੌਰ ’ਤੇ ਨਾਈਟ੍ਰੋਜਨ ਗੈਸ ਸਿਲੰਡਰ ਦੀ ਰੀਫਿਲਿੰਗ ਦਾ ਕੰਮ ਚੱਲ ਰਿਹਾ ਸੀ।

ਰੀਫਿਲਿੰਗ ਦੌਰਾਨ ਵਾਪਰਿਆ ਇਹ ਹਾਦਸਾ

ਮੁੱਢਲੀ ਜਾਣਕਾਰੀ ਦੇ ਅਨੁਸਾਰ, ਰੀਫਿਲਿੰਗ ਦੌਰਾਨ ਅਚਾਨਕ ਇੱਕ ਸਿਲੰਡਰ ਵਿੱਚ ਜ਼ੋਰਦਾਰ ਵਿਸਫੋਟ ਹੋ ਗਿਆ। ਧਮਾਕਾ ਇੰਨਾ ਭਿਆਨਕ ਸੀ ਕਿ ਗੋਦਾਮ ਦਾ ਮਲਬਾ ਸੜਕ ‘ਤੇ ਡਿੱਗ ਗਿਆ ਅਤੇ ਆਲੇ ਦੁਆਲੇ ਦੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਚਸ਼ਮਦੀਦਾਂ ਨੇ ਦੱਸਿਆ ਕਿ ਧਮਾਕੇ ਦਾ ਅਸਰ ਇੰਨਾ ਤੇਜ਼ ਸੀ ਕਿ ਲੋਕਾਂ ਨੂੰ ਭੂਚਾਲ ਵਰਗਾ ਝਟਕਾ ਮਹਿਸੂਸ ਹੋਇਆ।

ਇਲਾਕੇ ਵਿੱਚ ਮੱਚੀ ਹਫੜਾ-ਤਫੜੀ

ਸਥਾਨਕ ਨਿਵਾਸੀਆਂ ਦੇ ਅਨੁਸਾਰ, ਧਮਾਕੇ ਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ, ਜਿਸ ਨਾਲ ਸਕੂਲੀ ਬੱਚਿਆਂ ਸਮੇਤ ਲਗਭਗ 30 ਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ ਲੋਕ ਡਰ ਗਏ। ਬਹੁਤ ਸਾਰੇ ਲੋਕ ਆਪਣੇ ਘਰਾਂ ਤੋਂ ਬਾਹਰ ਭੱਜ ਗਏ, ਜਿਸ ਨਾਲ ਪੂਰੇ ਇਲਾਕੇ ਵਿੱਚ ਹਫੜਾ-ਤਫੜੀ ਦਾ ਮਾਹੌਲ ਬਣ ਗਿਆ।

ਮੌਕੇ ‘ਤੇ ਪਹੁੰਚਿਆ ਫਾਇਰ ਬ੍ਰਿਗੇਡ ਵਿਭਾਗ

ਘਟਨਾ ਦੀ ਸੂਚਨਾ ਮਿਲਦੇ ਹੀ, ਪੁਲਿਸ ਅਤੇ ਫਾਇਰ ਬ੍ਰਿਗੇਡ ਵਿਭਾਗ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚੀਆਂ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।

ਗੋਦਾਮ ਮੈਨੇਜਰ ਦੀ ਹਾਦਸੇ ਵਿੱਚ ਮੌਤ

ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ, ਗੋਦਾਮ ਮੈਨੇਜਰ ਦੀ ਵੀ ਹਾਦਸੇ ਵਿੱਚ ਮੌਤ ਹੋ ਗਈ। ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਵਿਸਫੋਟ ਦੇ ਕਾਰਨਾ ਦਾ ਪਤਾ ਲਗਾਇਆ ਜਾ ਰਿਹਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version