HomePunjabਸ਼੍ਰੀ ਹਜ਼ੂਰ ਸਾਹਿਬ ਜਾ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, 5 ਮੈਂਬਰਾਂ...

ਸ਼੍ਰੀ ਹਜ਼ੂਰ ਸਾਹਿਬ ਜਾ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, 5 ਮੈਂਬਰਾਂ ਦੀ ਮੌਤ

ਪੰਜਾਬ : ਸ਼੍ਰੀ ਹਜ਼ੂਰ ਸਾਹਿਬ (Shri Hazur Sahib) ਵਿਖੇ ਮੱਥਾ ਟੇਕਣ ਜਾ ਰਹੇ 5 ਲੋਕਾਂ ਦੀ ਸੜਕ ਹਾਦਸੇ ‘ਚ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਦਿੰਦਿਆਂ ਪਿੰਡ ਝਿੰਗੜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਾਬਕਾ ਸਰਪੰਚ ਰਣਜੀਤ ਸਿੰਘ ਝਿੰਗੜ ਨੇ ਦੱਸਿਆ ਕਿ ਸਾਡੇ ਪਿੰਡ ਦੇ ਸ. ਚੂਹੜ ਸਿੰਘ ਦੀ ਪਤਨੀ ਭਜਨ ਕੌਰ, ਉਸ ਦਾ ਪੋਤਰਾ ਤਜਿੰਦਰ ਸਿੰਘ, ਪੁੱਤਰ ਧਰਮਿੰਦਰ ਸਿੰਘ ਅਤੇ ਭੈਣ ਬਲਵੀਰ ਕੌਰ, ਉਸ ਦਾ ਪੁੱਤਰ ਜਸਪ੍ਰੀਤ ਸਿੰਘ ਵਾਸੀ ਕੈਨੇਡਾ, ਜੋ ਕਿ ਕੁਝ ਦਿਨ ਪਹਿਲਾਂ ਆਪਣੇ ਪਿਤਾ ਦੀਆਂ ਅਸਥੀਆਂ ਦਾ ਵਿਸਰਜਨ ਕਰਨ ਲਈ ਕੈਨੇਡਾ ਤੋਂ ਆਏ ਸਨ। ਇਸ ਤੋਂ ਬਾਅਦ ਉਹ ਸਭ ਸਾਰੇ ਧਾਰਮਿਕ ਸਥਾਨ ਸ੍ਰੀ ਹਜ਼ੂਰ ਸਾਹਿਬ ਜਾ ਰਹੇ ਸਨ।

ਜਦੋਂ ਉਨ੍ਹਾਂ ਦੀ ਕਾਰ ਧਾਰਮਿਕ ਸਥਾਨ ਤੋਂ ਕਰੀਬ ਦੋ ਘੰਟੇ ਦੀ ਦੂਰੀ ‘ਤੇ ਜੋਤਮਲ ਮਹਾਰਾਸ਼ਟਰ ਇਲਾਕੇ ਦੇ ਨੇੜੇ ਪਹੁੰਚੀ ਤਾਂ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ, ਭਿਆਨਕ ਹਾਦਸੇ ‘ਚ ਕਾਰ ਚਕਨਾਚੂਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਕੱਟ ਕੇ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ। ਇਸ ਹਾਦਸੇ ‘ਚ ਡਰਾਈਵਰ ਜਸਵਿੰਦਰ ਸਮੇਤ 5 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments