HomeWorldਕੈਲੀਫੋਰਨੀਆ 'ਚ 5 ਸਾਲਾ ਬੱਚੇ ਨੇ ਆਪਣੇ ਜੁੜਵਾ ਭਰਾ ਦੀ ਚਾਕੂ ਮਾਰ...

ਕੈਲੀਫੋਰਨੀਆ ‘ਚ 5 ਸਾਲਾ ਬੱਚੇ ਨੇ ਆਪਣੇ ਜੁੜਵਾ ਭਰਾ ਦੀ ਚਾਕੂ ਮਾਰ ਕੇ ਕੀਤਾ ਹੱਤਿਆ

ਨਿਊਯਾਰਕ: ਅਮਰੀਕਾ (America) ਦੇ ਕੈਲੀਫੋਰਨੀਆ (California) ‘ਚ ਇਕ 5 ਸਾਲਾ ਬੱਚੇ ਨੇ ਆਪਣੇ ਜੁੜਵਾ ਭਰਾ ‘ਤੇ ਚਾਕੂ ਮਾਰ ਕੇ ਉਸ ਨੂੰ ਗੰਭੀਰ ਰੂਪ ‘ਚ ਜ਼ਖਮੀ ਕਰ ਦਿੱਤਾ, ਜਿਸ ਦੀ ਬਾਅਦ ‘ਚ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਾਂਤਾ ਕਰੂਜ਼ ਕਾਉਂਟੀ ਸ਼ੈਰਿਫ ਦੇ ਦਫ਼ਤਰ ਦੇ ਅਨੁਸਾਰ, ਬੁੱਧਵਾਰ ਨੂੰ ਸਕਾਟਸ ਵੈਲੀ ਵਿੱਚ ਜੁੜਵੇਂ ਬੱਚੇ ਲੜ ਰਹੇ ਸਨ ਜਦੋਂ ਇੱਕ ਭਰਾ ਨੇ ਰਸੋਈ ‘ਚੋਂ ਚਾਕੂ ਲਿਆ ਅਤੇ ਆਪਣੇ ਭਰਾ ਨੂੰ ਚਾਕੂ ਮਾਰ ਦਿੱਤਾ।

ਜ਼ਖਮੀ ਬੱਚੇ ਦੀ ਹਸਪਤਾਲ ‘ਚ ਮੌਤ ਹੋ ਗਈ। ਸ਼ੈਰਿਫ ਦੇ ਦਫ਼ਤਰ ਨੇ ਇਕ ਫੇਸਬੁੱਕ ਪੋਸਟ ਵਿਚ ਕਿਹਾ, “ਸਾਡਾ ਦਿਲ ਇਨ੍ਹਾਂ ਦੋ ਬੱਚਿਆਂ ਦੇ ਪਰਿਵਾਰਾਂ ਨਾਲ ਜਾਂਦਾ ਹੈ ਅਤੇ ਸਾਡੇ ਵਿਚਾਰ ਇਸ ਮੁਸ਼ਕਲ ਸਮੇਂ ਵਿਚ ਉਨ੍ਹਾਂ ਦੇ ਨਾਲ ਹਨ।” ਅਧਿਕਾਰੀਆਂ ਨੇ ਕਿਹਾ ਕਿ ਉਹ ਮੌਤਾਂ ਦੇ ਮਾਮਲੇ ਵਿਚ ਅਪਰਾਧਿਕ ਦੋਸ਼ ਦਾਇਰ ਕਰਨ ਦੀ ਯੋਜਨਾ ਨਹੀਂ ਬਣਾ ਰਹੇ ਹਨ। 

ਫੇਸਬੁੱਕ ਪੋਸਟ ਨੇ ਕਿਹਾ, “ਕੈਲੀਫੋਰਨੀਆ ਦਾ ਕਾਨੂੰਨ ਇਹ ਨਿਰਧਾਰਤ ਕਰਦਾ ਹੈ ਕਿ ਕਿਸੇ ਬੱਚੇ ‘ਤੇ ਅਪਰਾਧ ਲਗਾਉਣ ਲਈ ਉਮਰ, ਅਪਰਾਧਿਕ ਇਰਾਦਾ ਅਤੇ ਗ਼ਲਤ ਕੰਮ ਦੇ ਨੁਕਸਾਨ ਦੀ ਸਮਝ ਜ਼ਰੂਰੀ ਕਾਰਕ ਹੋਣਗੇ,”। ਮੌਜੂਦਾ ਜਾਂਚ ਦੇ ਆਧਾਰ ‘ਤੇ ਕਿਸੇ ਹੋਰ ਧਿਰ ਵੱਲੋਂ ਲਾਪਰਵਾਹੀ ਜਾਂ ਅਪਰਾਧਿਕ ਗਤੀਵਿਧੀ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ।” ਸਕਾਟਸ ਵੈਲੀ ਸੈਨ ਫਰਾਂਸਿਸਕੋ ਤੋਂ ਲਗਭਗ 89 ਕਿਲੋਮੀਟਰ ਦੱਖਣ ਵੱਲ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments