ਲੁਧਿਆਣਾ: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ (Ludhiana district) ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਰੇਲਵੇ ਸਟੇਸ਼ਨ (Railway station) ਤੋਂ 3 ਮਹੀਨੇ ਦਾ ਬੱਚਾ ਚੋਰੀ ਹੋ ਗਿਆ ਹੈ, ਜਿਸ ਤੋਂ ਬਾਅਦ ਪਰਿਵਾਰ ਅਤੇ ਪੁਲਿਸ ਪ੍ਰਸ਼ਾਸਨ ਵਿਚਾਲੇ ਭਗਦੜ ਮੱਚ ਗਈ ਸੀ।
ਜਾਣਕਾਰੀ ਮੁਤਾਬਕ ਮੇਘਾਲਿਆ ਦੇ ਸ਼ਿਲਾਂਗ ਤੋਂ ਇਕ ਪਰਿਵਾਰ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਉਤਰਿਆ ਸੀ। ਦੇਰ ਰਾਤ ਹੋਣ ਕਾਰਨ ਪਰਿਵਾਰ ਸਟੇਸ਼ਨ ‘ਤੇ ਸੁੱਤਾ ਪਿਆ ਸੀ, ਜਦੋਂ ਮਾਂ ਜਾਗੀ ਤਾਂ ਉਸ ਨੇ ਦੇਖਿਆ ਕਿ ਉਸ ਦਾ 3 ਮਹੀਨੇ ਦਾ ਬੱਚਾ ਗਾਇਬ ਸੀ, ਜਿਸ ਤੋਂ ਬਾਅਦ ਉਸ ਨੇ ਰੌਲਾ ਪਾਇਆ। ਪਰਿਵਾਰ ਨੇ ਘਟਨਾ ਦੀ ਸੂਚਨਾ ਤੁਰੰਤ ਜੀ.ਆਰ.ਪੀ ਪੁਲਿਸ ਨੂੰ ਦਿੱਤੀ, ਭਾਰੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।