Homeਦੇਸ਼ਗੁਆਂਢੀ ਦੇ ਕੁੱਤੇ ਦੇ ਕੱਟਣ ਨਾਲ 14 ਸਾਲਾ ਲੜਕੇ ਦੀ ਹੋਈ ਮੌਤ

ਗੁਆਂਢੀ ਦੇ ਕੁੱਤੇ ਦੇ ਕੱਟਣ ਨਾਲ 14 ਸਾਲਾ ਲੜਕੇ ਦੀ ਹੋਈ ਮੌਤ

ਗਾਜ਼ੀਆਬਾਦ: ਦਿੱਲੀ (Delhi) ਦੇ ਨਾਲ ਲੱਗਦੇ ਗਾਜ਼ੀਆਬਾਦ (Ghaziabad) ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਜਿੱਥੇ ਕੁੱਤੇ ਦੇ ਕੱਟਣ ਨਾਲ 14 ਸਾਲ ਦੇ ਬੱਚੇ ਦੀ ਦਰਦਨਾਕ ਮੌਤ ਹੋ ਗਈ।

ਰੇਬੀਜ਼ (Rabies) ਕਾਰਨ ਬੱਚੇ ਦੀ ਹਾਲਤ ਵਿਗੜ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਬੱਚੇ ਨੇ ਡਰ ਦੇ ਮਾਰੇ ਇਸ ਬਾਰੇ ਆਪਣੇ ਪਰਿਵਾਰ ਨੂੰ ਨਹੀਂ ਦੱਸਿਆ।ਇਸ ਬਾਰੇ ਪਤਾ ਲੱਗਣ ‘ਤੇ ਪਰਿਵਾਰ ਵਾਲੇ ਬੱਚੇ ਨੂੰ ਇਲਾਜ ਲਈ ਕਈ ਥਾਵਾਂ ‘ਤੇ ਲੈ ਕੇ ਗਏ ਪਰ ਬੱਚੇ ਦੀ ਮੌਤ ਹੋ ਗਈ। ਦੂਜੇ ਪਾਸੇ ਪੁਲਿਸ ਨੇ ਇਸ ਮਾਮਲੇ ਵਿੱਚ ਕੁੱਤੇ ਦੇ ਮਾਲਕ ਖ਼ਿਲਾਫ਼ ਵੀ ਪਰਚਾ ਦਰਜ ਕਰ ਲਿਆ ਹੈ।

ਘਟਨਾ ਜ਼ਿਲ੍ਹੇ ਦੇ ਵਿਜੇਨਗਰ ਥਾਣਾ ਖੇਤਰ ‘ਚ ਮੌਜੂਦ ਚਰਨ ਸਿੰਘ ਕਾਲੋਨੀ ਦੀ ਹੈ। ਇੱਥੇ ਰਹਿਣ ਵਾਲੇ ਸ਼ਾਹਵੇਜ਼ ਨੂੰ ਕਰੀਬ ਡੇਢ ਮਹੀਨਾ ਪਹਿਲਾਂ ਗੁਆਂਢੀ ਦੇ ਪਾਲਤੂ ਕੁੱਤੇ ਨੇ ਵੱਢ ਲਿਆ ਸੀ ਪਰ ਉਸ ਨੇ ਪਰਿਵਾਰ ਨੂੰ ਇਸ ਬਾਰੇ ਨਹੀਂ ਦੱਸਿਆ। ਕੁਝ ਦਿਨਾਂ ਤੱਕ ਇਸ ਨੂੰ ਲੁਕੋ ਕੇ ਰੱਖਣ ਤੋਂ ਬਾਅਦ ਜਦੋਂ ਉਸ ਨੂੰ ਪਰੇਸ਼ਾਨੀ ਹੋਣ ਲੱਗੀ ਤਾਂ ਉਸ ਦੇ ਵਿਵਹਾਰ ‘ਚ ਬਦਲਾਅ ਆਉਣਾ ਸ਼ੁਰੂ ਹੋ ਗਿਆ ਅਤੇ ਉਹ ਬੀਮਾਰ ਰਹਿਣ ਲੱਗਾ ਤਾਂ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਪਤਾ ਲੱਗਾ। ਸ਼ਾਹਵੇਜ਼ ਨੂੰ ਰੇਬੀਜ਼ ਸੀ ਜਿਸ ਕਾਰਨ ਉਹ ਕਾਫੀ ਬਦਲ ਗਿਆ ਸੀ।

ਜਿਸ ਕਾਰਨ ਉਸ ਨੇ 1 ਸਤੰਬਰ ਤੋਂ ਖਾਣਾ-ਪੀਣਾ ਬੰਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਸ ਦੇ ਮਾਤਾ-ਪਿਤਾ ਉਸ ਨੂੰ ਡਾਕਟਰ ਕੋਲ ਲੈ ਗਏ। ਪਰਿਵਾਰ ਵਾਲੇ ਆਪਣੇ ਬੇਟੇ ਨੂੰ ਗਾਜ਼ੀਆਬਾਦ, ਦਿੱਲੀ ਅਤੇ ਆਸਪਾਸ ਦੇ ਕਈ ਹਸਪਤਾਲਾਂ ਵਿੱਚ ਲੈ ਗਏ ਪਰ ਉਸਦਾ ਇਲਾਜ ਨਹੀਂ ਹੋ ਸਕਿਆ। ਅੰਤ ਵਿੱਚ ਉਸਨੂੰ ਬੁਲੰਦਸ਼ਹਿਰ ਲਿਜਾਇਆ ਗਿਆ, ਜਿੱਥੇ ਉਸਨੂੰ ਇੱਕ ਆਯੁਰਵੈਦਿਕ ਡਾਕਟਰ ਨੂੰ ਦਿਖਾਇਆ ਗਿਆ। ਜਦੋਂ ਉਸ ਦੇ ਪਰਿਵਾਰਕ ਮੈਂਬਰ ਉਸ ਨਾਲ ਘਰ ਪਰਤ ਰਹੇ ਸਨ ਤਾਂ ਐਂਬੂਲੈਂਸ ਵਿੱਚ ਹੀ ਉਸ ਦੀ ਮੌਤ ਹੋ ਗਈ। ਪੁੱਤਰ ਨੂੰ ਗੁਆਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments