HomePunjab12 ਸਾਲਾ ਬੱਚੀ ਨਾਲ 3 ਨਾਬਾਲਗ ਲੜਕਿਆਂ ਨੇ ਕੀਤਾ ਜ਼ਬਰ ਜਨਾਹ

12 ਸਾਲਾ ਬੱਚੀ ਨਾਲ 3 ਨਾਬਾਲਗ ਲੜਕਿਆਂ ਨੇ ਕੀਤਾ ਜ਼ਬਰ ਜਨਾਹ

ਦਸੂਹਾ : ਦਸੂਹਾ (Dasuha) ਨੇੜਲੇ ਪਿੰਡ ਬੁੱਢਾ ਬਰਕਤ ਵਿੱਚ ਇੱਕ 12 ਸਾਲਾ ਬੱਚੀ ਨਾਲ 3 ਨਾਬਾਲਗ ਲੜਕਿਆਂ ਵੱਲੋਂ ਜ਼ਬਰ ਜਨਾਹ ਕਰਨ ਦੀ ਸਨਸਨੀਖੇਜ਼ ਘਟਨਾ ਵਾਪਰੀ ਹੈ। ਥਾਣਾ ਸਦਰ ਦੇ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਨਾਬਾਲਗ ਦੀ ਮਾਂ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਉਸ ਦੀ ਲੜਕੀ ਪਿੰਡ ਦੇ ਗਰਾਊਂਡ ਵਿੱਚ ਖੇਡਣ ਗਈ ਸੀ। ਕਾਫੀ ਦੇਰ ਬਾਅਦ ਜਦੋਂ ਉਹ ਘਰ ਪਰਤੀ ਤਾਂ ਉਹ ਕਾਫੀ ਘਬਰਾਈ ਹੋਈ ਸੀ।

ਪੁੱਛਣ ‘ਤੇ ਉਸ ਨੇ ਦੱਸਿਆ ਕਿ ਪਿੰਡ ਦੇ 3 ਲੜਕੇ ਉਸ ਨੂੰ ਪਿੰਡ ਦੇ ਖੰਡਰ ਬਣੇ ਰੈਸਟ ਹਾਊਸ ‘ਚ ਲੈ ਗਏ। ਉਥੇ ਰਵਿੰਦਰ ਸਿੰਘ ਉਰਫ ਸ਼ੇਰਾ ਪੁੱਤਰ ਅਮਰੀਕ ਸਿੰਘ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਬਾਕੀ ਦੋ ਨੇ ਉਸ ਨਾਲ ਛੇੜਛਾੜ ਕੀਤੀ। ਉਸ ਨੇ ਦੱਸਿਆ ਕਿ ਉਨ੍ਹਾਂ ਨੇ 22 ਜੂਨ ਨੂੰ ਵੀ ਉਸ ਨਾਲ ਜਬਰ-ਜ਼ਨਾਹ ਕੀਤਾ ਸੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਕਾਰਨ ਇਹ ਗੱਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਹੀਂ ਦੱਸੀ ਸੀ।

ਥਾਣਾ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਵੱਲੋਂ ਤਿੰਨਾਂ ਦੋਸ਼ੀਆਂ ਖ਼ਿਲਾਫ਼ ਧਾਰਾ 376, 354 ਡੀ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ‘ਚੋਂ 2 ਦੋਸ਼ੀਆਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments