Homeਪੰਜਾਬਪ੍ਰਾਪਟੀ ਟੈਕਸ ਬਿਨਾ ਪੈਨਲਟੀ ਭਰਨ ਲਈ ਵਧੀਆ ਮੌਕਾ, ਮੇਅਰ ਤੇ ਕਮਿਸ਼ਨਰ ਵਲੋਂ...

ਪ੍ਰਾਪਟੀ ਟੈਕਸ ਬਿਨਾ ਪੈਨਲਟੀ ਭਰਨ ਲਈ ਵਧੀਆ ਮੌਕਾ, ਮੇਅਰ ਤੇ ਕਮਿਸ਼ਨਰ ਵਲੋਂ ਨਾਗਰਿਕਾਂ ਨੂੰ ਅਪੀਲ

ਪਟਿਆਲਾ : ਨਗਰ ਨਿਗਮ ਪਟਿਆਲਾ ਵੱਲੋਂ ਸ਼ਹਿਰੀਆਂ ਨੂੰ ਵਨ ਟਾਈਮ ਸੈਟਲਮੈਂਟ ਸਕੀਮ ਦਾ ਲਾਭ ਦਿੰਦਿਆਂ ਇਹ ਐਲਾਨ ਕੀਤਾ ਗਿਆ ਹੈ ਕਿ 31 ਜੁਲਾਈ ਤੱਕ ਦਫਤਰ ਛੁੱਟੀਆਂ ਵਾਲੇ ਦਿਨਾਂ ‘ਚ ਵੀ ਖੁੱਲ੍ਹਾ ਰਹੇਗਾ। ਇਹ ਉਨ੍ਹਾਂ ਲੋਕਾਂ ਲਈ ਵੱਡੀ ਸੌਗਾਤ ਹੈ ਜੋ ਹਫ਼ਤੇਵਾਰੀ ਦਿਨ ਦਫਤਰ ਨਹੀਂ ਆ ਸਕਦੇ।

ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਵੀਰ ਸਿੰਘ ਵਲੋਂ ਸਾਂਝੀ ਅਪੀਲ ਕਰਦੇ ਹੋਏ ਕਿਹਾ ਗਿਆ ਕਿ ਸ਼ਹਿਰੀ 31 ਜੁਲਾਈ ਤੋਂ ਪਹਿਲਾਂ ਆਪਣਾ ਪ੍ਰਾਪਟੀ ਟੈਕਸ ਬਿਨਾ ਕਿਸੇ ਪੈਨਲਟੀ ਦੇ ਜਰੂਰ ਭਰਨ, ਤਾਂ ਜੋ ਵਾਧੂ ਭੁਗਤਾਨ ਤੋਂ ਬਚਿਆ ਜਾ ਸਕੇ। ਦਫਤਰ ਆਉਣ ਵਾਲੇ ਲੋਕਾਂ ਦੀ ਸੁਵਿਧਾ ਲਈ ਵਾਟਰ ਕੂਲਰ, ਪੱਖੇ, ਕੂਲਰ, ਬੈਠਕ ਲਈ ਕੁਰਸੀਆਂ ਆਦਿ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ, ਤਾਂ ਜੋ ਕਿਸੇ ਵੀ ਉਮੀਦਵਾਰ ਨੂੰ ਅਸੁਵਿਧਾ ਨਾ ਹੋਵੇ।

ਸੁਵਿਧਾਜਨਕ ਅਨੁਭਵ ਲਈ, ਵਾਧੂ ਕਾਊਂਟਰ, ਤੇਜ਼ ਕਾਰਵਾਈ ਅਤੇ ਆਨਲਾਈਨ ਭੁਗਤਾਨ ਦੀ ਸਹੂਲਤ ਵੀ ਉਪਲੱਬਧ ਕਰਵਾਈ ਗਈ ਹੈ। ਮੇਅਰ ਨੇ ਕਿਹਾ ਕਿ ਇਹ ਮੁਹਿੰਮ ਨਗਰ ਨਿਗਮ ਵੱਲੋਂ ਲੋਕ ਭਲਾਈ ਦੀ ਦਿਸ਼ਾ ਵਿੱਚ ਇਕ ਵਧੀਆ ਕੋਸ਼ਿਸ਼ ਹੈ, ਜੋ ਨਾ ਸਿਰਫ਼ ਆਰਥਿਕ ਰਾਹਤ ਦੇਵੇਗੀ ਸਗੋਂ ਸ਼ਹਿਰ ਦੇ ਵਿਕਾਸ ਯਤਨਾਂ ਨੂੰ ਹੋਰ ਰਫ਼ਤਾਰ ਦੇਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments