ਅਮਰੀਕਾ : ਅਮਰੀਕੀ ਰਾਸ਼ਟਰਪਤੀ ਜੋ ਬਿਡੇਨ (US President Joe Biden) ਨੇ ਬੀਤੀ ਰਾਤ ਨੂੰ ਵ੍ਹਾਈਟ ਹਾਊਸ ‘ਚ ਦੀਵਾਲੀ ਦੇ ਜਸ਼ਨ ਦੀ ਮੇਜ਼ਬਾਨੀ ਕੀਤੀ। ਇਸ ਮੌਕੇ ਰਾਸ਼ਟਰਪਤੀ ਨੇ ਦੀਵੇ ਬਾਲ ਕੇ ਸਮਾਗਮ ਦੀ ਸ਼ੁਰੂਆਤ ਕੀਤੀ, ਜੋ ਕਿ ਇਸ ਪਵਿੱਤਰ ਤਿਉਹਾਰ ਦਾ ਅਹਿਮ ਪ੍ਰਤੀਕ ਹੈ। ਇਸ ਸਮਾਗਮ ਵਿੱਚ ਭਾਰਤੀ ਮੂਲ ਦੇ 600 ਤੋਂ ਵੱਧ ਅਮਰੀਕੀ ਨਾਗਰਿਕਾਂ ਨੇ ਹਿੱਸਾ ਲਿਆ, ਜਿਸ ਵਿੱਚ ਸੰਸਦ ਮੈਂਬਰਾਂ, ਸੀਨੀਅਰ ਅਧਿਕਾਰੀਆਂ ਅਤੇ ਭਾਈਚਾਰੇ ਦੇ ਵੱਖ-ਵੱਖ ਮੈਂਬਰਾਂ ਨੇ ਹਿੱਸਾ ਲਿਆ।
ਵ੍ਹਾਈਟ ਹਾਊਸ ‘ਚ ਦੀਵਾਲੀ ਮਨਾਉਣ ਦੀ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਰਾਸ਼ਟਰਪਤੀ ਬਿਡੇਨ ਨੇ ਕਿਹਾ ਕਿ ਇਹ ਮੇਰੇ ਲਈ ਸਨਮਾਨ ਦੀ ਗੱਲ ਹੈ ਕਿ ਰਾਸ਼ਟਰਪਤੀ ਦੇ ਰੂਪ ‘ਚ ਮੈਨੂੰ ਵਾਈਟ ਹਾਊਸ ‘ਚ ਦੀਵਾਲੀ ਦੇ ਪ੍ਰੋਗਰਾਮ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ।
ਹਾਲਾਂਕਿ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਫਸਟ ਲੇਡੀ ਜਿਲ ਬਿਡੇਨ ਵ੍ਹਾਈਟ ਹਾਊਸ ‘ਚ ਆਯੋਜਿਤ ਸਮਾਰੋਹ ‘ਚ ਸ਼ਾਮਲ ਨਹੀਂ ਹੋ ਸਕੇ। ਰਾਸ਼ਟਰਪਤੀ ਬਿਡੇਨ ਨੇ ਕਿਹਾ ਕਿ ਫਸਟ ਲੇਡੀ ਜਿਲ ਬਿਡੇਨ ਇੱਥੇ ਆਉਣਾ ਚਾਹੁੰਦੀ ਸੀ ਪਰ ਉਹ ਵਿਸਕਾਨਸਿਨ ਦੀ ਯਾਤਰਾ ਕਰ ਰਹੇੇ ਹੈ ਅਤੇ ਕਮਲਾ ਹੈਰਿਸ ਵੀ ਚੋਣ ਪ੍ਰਚਾਰ ਕਰ ਰਹੇ ਹੈ। ਤੁਸੀਂ ਜਾਣਦੇ ਹੋ, ਮੈਂ ਕਮਲਾ ਨੂੰ ਕਈ ਕਾਰਨਾਂ ਕਰਕੇ ਆਪਣਾ ਸਾਥੀ ਚੁਣਿਆ ਹੈ। ਉਹ ਹੁਸ਼ਿਆਰ ਹਨ ਅਤੇ ਉਨ੍ਹਾਂ ‘ਤੇ ਭਰੋਸਾ ਕੀਤਾ ਜਾ ਸਕਦਾ ਹੈ।
ਬਿਡੇਨ ਨੇ ਕਿਹਾ ਕਿ ਦੱਖਣੀ ਏਸ਼ੀਆਈ ਅਮਰੀਕੀ ਭਾਈਚਾਰੇ ਨੇ ਅਮਰੀਕੀ ਜੀਵਨ ਦੇ ਹਰ ਹਿੱਸੇ ਨੂੰ ਅਮੀਰ ਬਣਾਇਆ ਹੈ। ਇਹ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਭਾਈਚਾਰਾ ਹੈ। ਹੁਣ ਵਾਈਟ ਹਾਊਸ ‘ਚ ਦੀਵਾਲੀ ਬੜੇ ਮਾਣ ਨਾਲ ਮਨਾਈ ਜਾਂਦੀ ਹੈ।
ਦੱਸ ਦੇਈਏ ਕਿ 2003 ਵਿੱਚ, ਤਤਕਾਲੀ ਅਮਰੀਕੀ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਨੇ ਵ੍ਹਾਈਟ ਹਾਊਸ ਵਿੱਚ ਦੀਵਾਲੀ ਮਨਾਉਣ ਦੀ ਪਰੰਪਰਾ ਸ਼ੁਰੂ ਕੀਤੀ ਸੀ। ਹਾਲਾਂਕਿ, ਉਹ ਕਦੇ ਵੀ ਨਿੱਜੀ ਤੌਰ ‘ਤੇ ਦੀਵਾਲੀ ਦੇ ਜਸ਼ਨਾਂ ਵਿੱਚ ਸ਼ਾਮਲ ਨਹੀਂ ਹੋਏ। ਪਰ 2009 ਵਿੱਚ, ਜਦੋਂ ਬਰਾਕ ਓਬਾਮਾ ਰਾਸ਼ਟਰਪਤੀ ਬਣੇ, ਉਨ੍ਹਾਂ ਨਿੱਜੀ ਤੌਰ ‘ਤੇ ਵ੍ਹਾਈਟ ਹਾਊਸ ਵਿੱਚ ਦੀਵਾਲੀ ਪਾਰਟੀ ਵਿੱਚ ਸ਼ਾਮਲ ਹੋਏ ਸੀ।
ਉਨ੍ਹਾਂ ਨੇ ਵਾਈਟ ਹਾਊਸ ‘ਚ ਦੀਵਾ ਜਗਾ ਕੇ ਦੀਵਾਲੀ ਮਨਾਈ। ਇਸ ਤੋਂ ਬਾਅਦ ਡੋਨਾਲਡ ਟਰੰਪ ਨੇ 2017 ‘ਚ ਰਾਸ਼ਟਰਪਤੀ ਬਣਨ ‘ਤੇ ਇਸ ਪਰੰਪਰਾ ਨੂੰ ਹੋਰ ਅੱਗੇ ਵਧਾਿੲਆ। ਪਰ 2022 ਵਿੱਚ, ਰਾਸ਼ਟਰਪਤੀ ਜੋਅ ਬਿਡੇਨ ਨੇ ਫਸਟ ਲੇਡੀ ਜਿਲ ਬਿਡੇਨ ਦੇ ਨਾਲ ਮਿਲ ਕੇ ਵ੍ਹਾਈਟ ਹਾਊਸ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਦੀਵਾਲੀ ਪਾਰਟੀ ਦੀ ਮੇਜ਼ਬਾਨੀ ਕੀਤੀ ਸੀ। ਇਸ ਦੌਰਾਨ 200 ਤੋਂ ਵੱਧ ਮਹਿਮਾਨਾਂ ਨੂੰ ਬੁਲਾਇਆ ਗਿਆ। ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸਾਲ 2023 ਵਿੱਚ ਆਪਣੀ ਸਰਕਾਰੀ ਰਿਹਾਇਸ਼ ‘ਤੇ ਦੀਵਾਲੀ ਪਾਰਟੀ ਦਾ ਆਯੋਜਨ ਕੀਤਾ ਸੀ।
ਤੁਹਾਨੂੰ ਦੱਸ ਦੇਈਏ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਮਰੀਕਾ ਵਿੱਚ ਭਾਰਤੀ ਮੂਲ ਦੇ ਪ੍ਰਵਾਸੀ ਲੋਕਾਂ ਨੇ ਦੀਵਾਲੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ। ਨਿਊਯਾਰਕ ਤੋਂ ਲੈ ਕੇ ਸੈਨ ਫਰਾਂਸਿਸਕੋ, ਓਹੀਓ, ਨਿਊਜਰਸੀ ਅਤੇ ਕੈਲੀਫੋਰਨੀਆ ਤੱਕ ਦੀਵਾਲੀ ਮਨਾਈ ਗਈ। ਅਮਰੀਕਾ ਦੇ ਹਿੰਦੂ ਮੰਦਰਾਂ ਵਿਚ ਵੱਡੇ ਪੱਧਰ ‘ਤੇ ਮੰਤਰ ਉਚਾਰੇ ਗਏ ਅਤੇ ਪ੍ਰਾਰਥਨਾਵਾਂ ਕੀਤੀਆਂ ਗਈਆਂ।