Homeਪੰਜਾਬਪੰਜਾਬ ਸਰਕਾਰ ਨੇ ਹਲਕਾ ਜਲਾਲਾਬਾਦ ਨੂੰ ਦਿੱਤਾ ਵੱਡਾ ਤੋਹਫ਼ਾ , 40 ਪਿੰਡਾਂ...

ਪੰਜਾਬ ਸਰਕਾਰ ਨੇ ਹਲਕਾ ਜਲਾਲਾਬਾਦ ਨੂੰ ਦਿੱਤਾ ਵੱਡਾ ਤੋਹਫ਼ਾ , 40 ਪਿੰਡਾਂ ‘ਚ ਬਣਾਏ ਜਾਣਗੇ ਖੇਡ ਮੈਦਾਨ

ਜਲਾਲਾਬਾਦ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹਲਕਾ ਜਲਾਲਾਬਾਦ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਵਿਧਾਨ ਸਭਾ ਹਲਕੇ ਦੇ ਜਲਾਲਾਬਾਦ ਅਤੇ ਅਰਨੀਵਾਲਾ ਬਲਾਕਾਂ ਵਿਚ ਕੁੱਲ 40 ਪਿੰਡਾਂ ਵਿਚ ਖੇਡ ਮੈਦਾਨ ਬਣਾਏ ਜਾਣਗੇ। ਇਹ ਜਾਣਕਾਰੀ ਹਲਕਾ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਦਿੰਦਿਆਂ ਦੱਸਿਆ ਕਿ ਇੰਨ੍ਹਾਂ ਦੇ ਨਿਰਮਾਣ ਤੇ 17.50 ਕਰੋੜ ਰੁਪਏ ਖਰਚ ਕੀਤੇ ਜਾਣਗੇ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਰਾਜ ਦੀ ਪੂੰਜੀ ਹੁੰਦੇ ਹਨ ਪਰ ਪਿੱਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ ਕਾਰਨ ਨੌਜਵਾਨਾਂ ਵਿਚ ਵੱਧ ਰਹੀ ਬੇਰੁਜਗਾਰੀ ਕਾਰਨ ਸਾਡਾ ਇਹ ਵਰਗ ਭਟਕਣਾ ਦਾ ਸ਼ਿਕਾਰਿ ਸੀ।

ਹੁਣ ਜਦੋਂ ਤੋਂ ਪੰਜਾਬ ਵਿਚ ਮਾਨ ਸਰਕਾਰ ਬਣੀ ਹੈ ਇਸ ਸਰਕਾਰ ਵੱਲੋਂ ਨੌਜਵਾਨਾਂ ਦੇ ਸਰਵ ਪੱਖੀ ਲਈ ਉਪਰਾਲੇ ਵਿੱਢੇ ਗਏ ਹਨ। ਇਕ ਪਾਸੇ ਸਿੱਖਿਆ ਤੰਤਰ ਮਜਬੂਤ ਕੀਤਾ ਗਿਆ ਹੈ, ਦੂਜੇ ਪਾਸੇ ਵੱਡੇ ਪੱਧਰ ਤੇ ਸਰਕਾਰੀ ਨੌਕਰੀਆਂ ਲਈ ਭਰਤੀ ਕੀਤੀ ਗਈ ਹੈ ਅਤੇ ਨੌਜਵਾਨਾਂ ਨੂੰ ਮਾੜੀਆਂ ਅਲਾਮਤਾਂ ਤੋਂ ਬਚਾਉਣ ਲਈ ਯੁੱਧ ਨਸ਼ਿਆਂ ਵਿਰੁੱਧ ਆਰੰਭ ਕੀਤਾ ਗਿਆ ਹੈ। ਖੇਡ ਸਭਿਆਚਾਰ ਵਿਕਸਤ ਕੀਤਾ ਜਾ ਰਿਹਾ ਹੈ। ਖੇਡਾਂ ਵਤਨ ਪੰਜਾਬ ਦੀਆਂ ਅਤੇ ਕੌਮਾਂਤਰੀ ਮੁਕਾਬਲਿਆਂ ਵਿਚ ਜੇਤੂ ਖਿਡਾਰੀਆਂ ਨੂੰ ਇਨਾਮ ਵਰਗੇ ਉਪਰਾਲੇ ਕੀਤੇ ਗਏ ਹਨ। ਵਿਧਾਇਕ ਨੇ ਕਿਹਾ ਕਿ ਇਹ ਖੇਡ ਮੈਦਾਨ ਖਿਡਾਰੀਆਂ ਲਈ ਨਰਸਰੀਆਂ ਦਾ ਕੰਮ ਕਰਣਗੇ ਅਤੇ ਇੱਥੋਂ ਹੀ ਵੱਡੇ ਖਿਡਾਰੀ ਪੈਦਾ ਹੋਣਗੇ। ਉਨ੍ਹਾਂ ਨੇ ਕਿਹਾ ਕਿ ਜਦ ਜੀਵਨ ਦੇ ਮੁੱਢਲੇ ਪੱਧਰ ਤੇ ਹੀ ਸਾਡੇ ਬੱਚਿਆਂ ਨੂੰ ਉਨ੍ਹਾਂ ਦੇ ਪਿੰਡ ਵਿਚ ਹੀ ਤਿਆਰੀ ਲਈ ਖੇਡ ਮੈਦਾਨ ਮਿਲਣਗੇ ਤਾਂ ਉਨ੍ਹਾਂ ਦਾ ਹੁਨਰ ਹੋਰ ਵੀ ਨਿਖਰ ਕੇ ਸਾਹਮਣੇ ਆਵੇਗਾ ਅਤੇ ਇਹ ਸਾਡੇ ਪੰਜਾਬ ਦਾ ਨਾਂਅ ਰੌਸ਼ਨ ਕਰਣਗੇ।

ਵਿਧਾਇਕ ਗੋਲਡੀ ਨੇ ਹਲਕਾ ਜਲਾਲਾਬਾਦ ਨੂੰ ਇਹ ਉਪਹਾਰ ਦੇਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧੰਨਵਾਦ ਕਰਦਿਆਂ ਦੱਸਿਆ ਕਿ ਬਾਹਮਣੀ ਵਾਲਾ, ਚੱਕ ਅਰਨੀਵਾਲਾ, ਚੱਕ ਖੀਵਾ, ਚੱਕ ਮੌਜਦੀਨ ਵਾਲਾ, ਚੱਕ ਮੁਹੰਮਦੇ ਵਾਲਾ, ਚੱਕ ਟਾਹਲੀ ਵਾਲਾ, ਢੰਢੀ ਕਦੀਮ, ਢੰਢੀ ਖੁਰਦ, ਘੁਬਾਇਆ, ਹਲੀਮ ਵਾਲਾ, ਹੌਜ ਖਾਸ, ਹਜਾਰਾ ਰਾਮ ਸਿੰਘ ਵਾਲਾ, ਜਲਾਲਾਬਾਦ ਦਿਹਾਤੀ, ਜੋਧਾ ਭੈਣੀ, ਕਾਠਗੜ੍ਹ, ਲੱਧੂ ਵਾਲਾ ਉਤਾੜ, ਲੱਖੋ ਵਾਲੀ, ਮੋਹਰ ਸਿੰਘ ਵਾਲਾ, ਮੋਹਕਮ ਅਰਾਈਆਂ, ਪਾਲੀ ਵਾਲਾ, ਰੱਤਾ ਖੇੜਾ, ਰੋੜਾਂ ਵਾਲੀ, ਸੜੀਆਂ, ਅਰਨੀਵਾਲਾ ਸ਼ੇਖ ਸੁਭਾਨ, ਬੰਨਾਂ ਵਾਲਾ, ਬੁਰਜ ਹਨੁਮਾਨਗੜ੍ਹ, ਡੱਬਵਾਲਾ ਕਲਾਂ, ਘੱਟਿਆਂ ਵਾਲੀ ਜੱਟਾਂ, ਇਸਲਾਮ ਵਾਲਾ, ਜੰਡ ਵਾਲਾ ਭੀਮੇ ਸ਼ਾਹ, ਝੋਟਿਆਂ ਵਾਲੀ, ਕਮਾਲ ਵਾਲਾ, ਕੰਧ ਵਾਲਾ ਹਾਜਰ ਖਾਂ, ਕੋਹਾੜਿਆਂ ਵਾਲੀ, ਮਾਹੂਆਣਾ ਬੋਦਲਾ, ਮੰਮੂ ਖੇੜਾ ਖਾਟਵਾਂ, ਮੁਲਿਆਂ ਵਾਲੀ, ਪਾਕਾਂ, ਸ਼ਾਮਾਂ ਖਾਨਕਾ ਵਿਚ ਇਹ ਖੇਡ ਮੈਦਾਨ ਬਣਾਏ ਜਾਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments