Homeਸੰਸਾਰਇੰਗਲੈਂਡ ਦੇ ਲੰਡਨ ’ਚ ਜਹਾਜ਼ ਹਾਦਸਾ, ਬਿਜ਼ਨਸ ਜੈੱਟ ਹੋਇਆ ਕ੍ਰੈਸ਼

ਇੰਗਲੈਂਡ ਦੇ ਲੰਡਨ ’ਚ ਜਹਾਜ਼ ਹਾਦਸਾ, ਬਿਜ਼ਨਸ ਜੈੱਟ ਹੋਇਆ ਕ੍ਰੈਸ਼

ਇੰਗਲੈਂਡ : ਇੰਗਲੈਂਡ ਦੇ ਲੰਡਨ ਤੋਂ ਇੱਕ ਵੱਡੀ ਖ਼ਬਰ ਆਈ ਹੈ। ਜਿੱਥੇ ਕਿ ਬੀਤੀ ਸ਼ਾਮ ਨੂੰ ਲੰਡਨ ਦੇ ਸਾਊਥਐਂਡ ਹਵਾਈ ਅੱਡੇ ‘ਤੇ ਇੱਕ ਬਿਜ਼ਨਸ ਜੈੱਟ ਹਾਦਸੇ ਦਾ ਸ਼ਿਕਾਰ ਹੋ ਗਿਆ। ਜਾਣਕਾਰੀ ਮੁਤਾਬਕ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਬਿਜ਼ਨਸ ਜੈੱਟ ਹਾਦਸਾਗ੍ਰਸਤ ਹੋ ਗਿਆ। ਹਾਦਸੇ ਤੋਂ ਬਾਅਦ ਲੋਕਾਂ ਵਿੱਚ ਹਫੜਾ-ਦਫੜੀ ਮਚ ਗਈ।ਜਹਾਜ਼ ਕ੍ਰੈਸ਼ ਹੋਜ਼ ਮਗਰੋਂ ਅਸਮਾਨ ਵੱਲ ਧੂੰਏਂ ਦਾ ਗੁਬਾਰ ਉੱਠਦਾ ਹੋਇਆ ਦਿਖਾਈ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ‘ਬੀਚ ਬੀ200 ਸੁਪਰ ਕਿੰਗ ਏਅਰ’ ਸੀ, ਜੋ ਕਿ ਸਾਊਥਐਂਡ ਤੋਂ ਨੀਦਰਲੈਂਡ ਦੇ ਲੇਲੀਸਟੈਡ ਲਈ ਰਵਾਨਾ ਹੋ ਰਿਹਾ ਸੀ। ਇਹ ਹਾਦਸਾ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੋਇਆ।

ਲੰਡਨ ਦੇ ਸਾਊਥਐਂਡ ਹਵਾਈ ਅੱਡੇ ‘ਤੇ ਜਹਾਜ਼ ਹਾਦਸੇ ਤੋਂ ਬਾਅਦ, ਪੁਲਿਸ ਨੇ ਕਿਹਾ ਕਿ ਅਸੀਂ ਘਟਨਾ ਸਥਾਨ ‘ਤੇ ਸਾਰੀਆਂ ਐਮਰਜੈਂਸੀ ਸੇਵਾਵਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਅਤੇ ਇਹ ਪ੍ਰਕਿਿਰਆ ਕਈ ਘੰਟਿਆਂ ਤੱਕ ਜਾਰੀ ਰਹੇਗੀ। ਫਿਲਹਾਲ ਇਸ ਹਾਦਸੇ ’ਚ ਕਿਸੇ ਵੀ ਜਾਨੀ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments