Homeਪੰਜਾਬਜਲੰਧਰ ਸ਼ਹਿਰ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਰਹੇਗੀ ਬਿਜਲੀ ਬੰਦ

ਜਲੰਧਰ ਸ਼ਹਿਰ ਦੇ ਇਨ੍ਹਾਂ ਇਲਾਕਿਆਂ ‘ਚ ਅੱਜ ਰਹੇਗੀ ਬਿਜਲੀ ਬੰਦ

ਜਲੰਧਰ : ਬਿਜਲੀ ਖ਼ਪਤਕਾਰਾ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਵੱਖ-ਵੱਖ ਸਬ-ਸਟੇਸ਼ਨਾਂ ਅਧੀਨ ਮੁਰੰਮਤ ਦੇ ਕੰਮ ਕਾਰਨ ਅੱਜ ਦਰਜਨਾਂ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ। ਸਰਜੀਕਲ ਕੰਪਲੈਕਸ ਸਬ-ਸਟੇਸ਼ਨ ਤੋਂ ਚੱਲਣ ਵਾਲੇ 11 ਕੇਵੀ ਫੀਡਰ, ਜਿਨ੍ਹਾਂ ਵਿੱਚ ਗੁਪਤਾ, ਹਿਲਰਾਨ, ਵਰਿਆਨਾ-1, ਜੁਨੇਜਾ ਫੋਰਜਿੰਗ, ਕਰਤਾਰ ਵਾਲਵ, ਦੋਆਬਾ ਫੀਡਰ, ਜਲੰਧਰ ਕੁੰਜ ਸ਼ਾਮਲ ਹਨ, ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹਿਣਗੇ, ਜਿਸ ਕਾਰਨ ਕਪੂਰਥਲਾ ਰੋਡ, ਵਰਿਆਨਾ ਇੰਡਸਟਰੀਅਲ ਕੰਪਲੈਕਸ, ਜਲੰਧਰ ਕੁੰਜ ਅਤੇ ਆਲੇ-ਦੁਆਲੇ ਦੇ ਖੇਤਰ ਪ੍ਰਭਾਵਿਤ ਹੋਣਗੇ।

66 ਕੇ.ਵੀ ਟਾਂਡਾ ਰੋਡ ਅਤੇ 132 ਕੇ.ਵੀ ਕਾਹਨਪੁਰ ਸਬ-ਸਟੇਸ਼ਨ ਨਾਲ ਸਬੰਧਤ ਸਾਰੇ ਫੀਡਰ ਅੱਜ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹਿਣਗੇ, ਜਿਸ ਕਾਰਨ ਹਰਗੋਬਿੰਦ ਨਗਰ, ਯੂਨੀਕ, ਕੋਟਲਾ ਰੋਡ, ਟ੍ਰਿਬਿਊਨ ਕਲੋਨੀ, ਮੁਬਾਰਕਪੁਰ ਸ਼ੇਖ, ਗਊਸ਼ਾਲਾ ਰੋਡ, ਡੀ.ਆਰ.ਪੀ., ਟ੍ਰਾਂਸਪੋਰਟ ਨਗਰ, ਭਾਰਤ ਨਗਰ, ਤਾਲਬਰੋ, ਢਗੜੀ ਰੋਡ, ਇੰਡਸਟਰੀ ਏਰੀਆ ਅਤੇ ਆਲੇ-ਦੁਆਲੇ ਦੇ ਖੇਤਰ ਪ੍ਰਭਾਵਿਤ ਹੋਣਗੇ।

66 ਕੇਵੀ ਫੋਕਲ ਪੁਆਇੰਟ ਨੰਬਰ 1-2 ਸਬ-ਸਟੇਸ਼ਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ, ਜਿਸ ਵਿੱਚ 11 ਕੇਵੀ ਰਾਏਪੁਰ ਰੋਡ, ਬੇਦੀ, ਕੇਸੀ, ਕੋਲਡ ਸਟੋਰ, ਉਦਯੋਗ ਨਗਰ, ਨਹਿਰ-1, ਰੰਧਾਵਾ ਮਸੰਦਾ, ਗਰਦਪੁਰ-1, ਸਲੇਮਪੁਰ, ਡੀ.ਆਈ.ਸੀ 1-2, ਉਦਯੋਗਿਕ ਖੇਤਰ-1 ਸ਼ਾਮਲ ਹਨ। ਇਸ ਨਾਲ ਫੋਕਲ ਪੁਆਇੰਟ, ਉਦਯੋਗਿਕ ਖੇਤਰ, ਸਵਰਨ ਪਾਰਕ, ਨਹਿਰ ਰੋਡ, ਰੰਧਾਵਾ ਮਸੰਦਾ ਅਤੇ ਆਲੇ-ਦੁਆਲੇ ਦੇ ਖੇਤਰ ਪ੍ਰਭਾਵਿਤ ਹੋਣਗੇ।

66 ਕੇਵੀ ਕੋਟ ਸਾਦਿਕ ਸਬ-ਸਟੇਸ਼ਨ ਦੀ ਮੁਰੰਮਤ ਕਾਰਨ, ਸਾਰੇ ਫੀਡਰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰਹਿਣਗੇ। ਇਸ ਕਾਰਨ ਉਕਤ ਫੀਡਰਾਂ ਅਧੀਨ ਆਉਂਦੇ ਇਲਾਕੇ ਪਿੰਡ ਧਾਲੀਵਾਲ, ਗਾਖਲ, ਪਿੰਡ ਚੋਗਾਵਾਂ, ਪਿੰਡ ਸਹਿਜੰਗੀ, ਕੋਟ ਸਾਦਿਕ, ਕਾਲਾ ਸੰਘਾ ਰੋਡ, ਕਾਂਸ਼ੀ ਨਗਰ, ਗਰੀਨ ਐਵੀਨਿਊ, ਥਿੰਦ ਐਨਕਲੇਵ, ਈਸ਼ਵਰ ਕਲੋਨੀ, ਗੁਰੂ ਨਾਨਕ ਨਗਰ, ਬਸਤੀ ਸ਼ੇਖ, ਜੈਨਾ ਨਗਰ, ਦਸ਼ਮੇਸ਼ ਨਗਰ, ਗੁਰਮੇਹਰ ਐਨਕਲੇਵ, ਬਸਤੀ ਜਨਕਲੇਵ, ਰਾਜਕੁਮਾਰ ਐਨਕਲੇਵ, ਰਾਜਕੁਮਾਰ ਐਨਕਲੇਵ ,ਨਿਸ਼ਮੰਡਾ, ਚੋਪੜਾ ਕਲੋਨੀ ਅਤੇ ਆਸ-ਪਾਸ ਦੇ ਖੇਤਰ ਪ੍ਰਭਾਵਿਤ ਹੋਣਗੇ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments