Homeਦੇਸ਼ਗੁਫ਼ਾ ’ਚੋਂ 2 ਬੱਚਿਆਂ ਸਮੇਤ ਮਿਲੀ ਰਸ਼ੀਅਨ ਔਰਤ

ਗੁਫ਼ਾ ’ਚੋਂ 2 ਬੱਚਿਆਂ ਸਮੇਤ ਮਿਲੀ ਰਸ਼ੀਅਨ ਔਰਤ

ਕਰਨਾਟਕ : ਕਰਨਾਟਕ ਦੇ ਉੱਤਰ ਕੰਨੜ ਜ਼ਿਲ੍ਹੇ ਦੇ ਕੁਮਟਾ ਤਾਲੁਕ ਦੀਆਂ ਪਹਾੜੀਆਂ ’ਚੋਂ ਇੱਕ ਗੁਫਾ ’ਚੋਂ ਇੱਕ ਰਸ਼ੀਅਨ ਔਰਤ ਅਤੇ ਉਸ ਦੇ 2 ਛੋਟੇ ਬੱਚਿਆ ਨੂੰ ਬਾਹਰ ਕੱਢਿਆ ਗਿਆ। ਜਾਣਕਾਰੀ ਮੁਤਾਬਕ ਇਸ ਔਰਤ ਦੀ ਪਹਿਚਾਣ 40 ਸਾਲ ਦੀ ਨੀਨਾ ਕੁਟੀਨਾ ਉਰਫ ਮੋਹੀ ਵਜੋਂ ਕੀਤੀ ਹੈ, ਜੋ ਵਰਕ ਵੀਜ਼ੇ ਉਤੇ ਰੂਸ ਤੋਂ ਭਾਰਤ ਆਈ ਸੀ। ਉਸ ਦੇ ਬੱਚੇ ਪਰੇਆ (6) ਅਤੇ ਅਮਾ (4) ਉਸ ਦੇ ਨਾਲ ਜੰਗਲ ਵਿਚ ਗਏ ਸਨ ਜਿੱਥੇ ਉਹ ਲਗਭਗ ਦੋ ਹਫ਼ਤਿਆਂ ਤੋਂ ਪੂਰੀ ਤਰ੍ਹਾਂ ਇਕੱਲੇ ਰਹਿ ਰਹੇ ਸਨ।

ਮੋਹੀ ਅਤੇ ਉਸਦੇ ਬੱਚਿਆਂ ਨੇ ਸੰਘਣੇ ਜੰਗਲਾਂ ਅਤੇ ਖੜੀਆਂ ਢਲਾਨਾਂ ਨਾਲ ਘਿਰੀ ਇਕ ਕੁਦਰਤੀ ਗੁਫਾ ਦੇ ਅੰਦਰ ਇਕ ਘਰ ਬਣਾਇਆ ਸੀ। ਉੱਥੇ ਇਹ ਪਰਿਵਾਰ ਲਗਭਗ 2 ਹਫ਼ਤਿਆਂ ਤੋਂ ਰਹਿ ਰਹੀ ਸੀ। ਮੋਹੀ ਨੇ ਆਪਣੇ ਇਸ ਗੁਫਾ ਵਾਲੇ ਘਰ ਵਿੱਚ ਇਕ ਰੁਦਰ ਮੂਰਤੀ ਰੱਖੀ ਅਤੇ ਕੁਦਰਤ ਦੇ ਵਿਚਕਾਰ ਰੂਹਾਨੀ ਸ਼ਾਂਤੀ ਦੀ ਭਾਲ ਵਿੱਚ ਪੂਜਾ ਅਤੇ ਧਿਆਨ ਵਿੱਚ ਅਪਣੇ ਦਿਨ ਬਿਤਾਏ।

ਹਾਲ ਹੀ ਵਿਚ ਢਿੱਗ ਡਿੱਗਣ ਤੋਂ ਬਾਅਦ ਸ਼ੁੱਕਰਵਾਰ ਨੂੰ ਗਸ਼ਤ ਦੌਰਾਨ ਪੁਲਿਸ ਇੰਸਪੈਕਟਰ ਅਤੇ ਉਨ੍ਹਾਂ ਦੀ ਟੀਮ ਨੇ ਗੁਫਾ ਦੇ ਬਾਹਰ ਕੱਪੜੇ ਲਟਕਦੇ ਵੇਖੇ। ਜਦੋਂ ਉਨ੍ਹਾਂ ਉੱਥੇ ਜਾ ਕੇ ਵੇਖਿਆ ਤਾਂ ਉੱਥੇ ਰਸ਼ੀਅਨ ਔਰਤ ਆਂਪਣੇ ਬੱਚਿਆਂ ਨਾਲ ਮੌਜੂਦ ਸੀ। ਪੁਲਿਸ ਅਧਿਅਕਾਰੀਆਂ ਵੱਲੋਂ ਇੱਕ ਸਥਾਨਕ ਐਨ.ਜੀ.ਓ. ਦੀ ਮਦਦ ਨਾਲ ਰੂਸੀ ਦੂਤਘਰ ਨਾਲ ਸੰਪਰਕ ਕੀਤਾ ਗਿਆ ਅਤੇ ਉਸ ਨੂੰ ਵਾਪਸ ਭੇਜਣ ਲਈ ਰਸਮੀ ਕਾਰਵਾਈਆਂ ਸ਼ੁਰੂ ਕੀਤੀਆਂ ਗਈਆਂ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments