Homeਦੇਸ਼ਚਿਰਾਗ ਪਾਸਵਾਨ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਚਿਰਾਗ ਪਾਸਵਾਨ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਲੋਕ ਜਨਸ਼ਕਤੀ ਪਾਰਟੀ ਰਾਮ ਵਿਲਾਸ ਮੁਖੀ ਅਤੇ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਦੱਸ ਦਈਏ ਕਿ ਇਹ ਧਮਕੀ ਸੋਸ਼ਲ ਮੀਡੀਆ ਜ਼ਰੀਏ ਦਿੱਤੀ ਗਈ ਹੈ ਤੇ ਧਮਕੀ ’ਚ ਕਿਹਾ ਗਿਆ ਹੈ ਕਿ 20 ਜੁਲਾਈ ਨੂੰ ਬੰਬ ਨਾਲ ਉਡਾ ਕੇ ਜਾਨੋ ਤੋਂ ਮਾਰ ਦਿੱਤਾ ਜਾਵੇਗਾ। ਇਸ ਤਰ੍ਹਾਂ ਦੀ ਧਮਕੀ ਤੋਂ ਬਾਅਦ, ਚਿਰਾਗ ਪਾਸਵਾਨ ਦੀ ਪਾਰਟੀ ਦੇ ਵਰਕਰ ਸਰਗਰਮ ਹੋ ਗਏ ਹਨ।

ਜਾਣਕਾਰੀ ਅਨੁਸਾਰ, ਟਾਈਗਰ ਮਿਰਾਜ ਇਦਰੀਸੀ ਨਾਮ ਦੇ ਵਿਅਕਤੀ ਨੇ ਰਾਜਧਾਨੀ ਵਿੱਚ ਇੱਕ ਪੱਤਰਕਾਰ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਚਿਰਾਗ ਪਾਸਵਾਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਟਾਈਗਰ ਮਿਰਾਜ ਇਦਰੀਸੀ ਨਾਮ ਦੇ ਇਸ ਵਿਅਕਤੀ ਨੇ ਪੱਤਰਕਾਰ ਦੇ ਵਾਲ ‘ਤੇ ਇੱਕ ਤੋਂ ਬਾਅਦ ਇੱਕ ਦੋ ਟਿੱਪਣੀਆਂ ਕੀਤੀਆਂ ਹਨ। ਪਹਿਲੀ ਟਿੱਪਣੀ ਵਿੱਚ, ਇਸ ਵਿਅਕਤੀ ਨੇ ਲਿਖਿਆ ਹੈ ਕਿ ਚਿਰਾਗ ਪਾਸਵਾਨ ਨੂੰ ਮੈਂ ਮਾਰ ਦੇਵਾਂਗਾ। ਦੂਜੀ ਪੋਸਟ ਵਿੱਚ ਵਿਅਕਤੀ ਨੇ ਲਿਖਿਆ ਹੈ ਕਿ ‘ਚਿਰਾਗ ਪਾਸਵਾਨ ਨੂੰ 20 ਜੁਲਾਈ ਨੂੰ ਬੰਬ ਨਾਲ ਉਡਾ ਕੇ ਮਾਰ ਦਿੱਤਾ ਜਾਵੇਗਾ’।

ਹਾਲਾਂਕਿ ਇਸ ਧਮਕੀ ਤੋਂ ਬਾਅਦ ਪਾਰਟੀ ਵਰਕਰ ਅਤੇ ਪੁਲਿਸ ਪ੍ਰਸਾਸ਼ਨ ਹਰਕਤ ਵਿੱਚ ਆ ਗਿਆ ਹੈ ਅਤੇ ਮੁਲਜ਼ਮ ਦੀ ਭਾਲ ਜਾਰੀ ਹੈ

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments