Homeਦੇਸ਼ਮਹੀਸਾਗਰ ਨਦੀ ਤੇ ਬਣੇ ਪੁਲ ਹਾਦਸੇ ’ਚ ਅਪਡੇਟ ਮੌਤਾ ਦੀ ਗਿਣਤੀ ’ਚ...

ਮਹੀਸਾਗਰ ਨਦੀ ਤੇ ਬਣੇ ਪੁਲ ਹਾਦਸੇ ’ਚ ਅਪਡੇਟ ਮੌਤਾ ਦੀ ਗਿਣਤੀ ’ਚ ਹੋਇਆ ਵਾਧਾ

ਗੁਜਰਾਤ : ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਵਿੱਚ ਮਹੀਸਾਗਰ ਨਦੀ ਉੱਤੇ ਇੱਕ ਪੁਲ ਹਾਦਸਾ ਵਾਪਰਿਆ ਸੀ ਜਿਸ ਦੌਰਾਨ ਇਸ ਪੁਲ ਤੋਂ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ। ਅਧਿਕਾਰੀਆਂ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਹੈ ਉਨ੍ਹਾਂ ਕਿਹਾ ਕਿ ਘਟਨਾ ਸਥਾਨ ‘ਤੇ ਖੋਜ ਅਤੇ ਬਚਾਅ ਕਾਰਜ ਜਾਰੀ ਹੈ ਅਤੇ ਹਾਲੇ ਵੀ ਦੋ ਵਿਅਕਤੀ ਲਾਪਤਾ ਦੱਸੇ ਜਾ ਰਹੇ ਹਨ ਜਿਨ੍ਹਾਂ ਦੀ ਭਾਲ ਲਗਾਤਾਰ ਜਾਰੀ ਹੈ।

ਜ਼ਿਕਰਯੋਗ ਹੈ ਕਿ ਬੁੱਧਵਾਰ ਸਵੇਰੇ ਪਾਦਰਾ ਸ਼ਹਿਰ ਦੇ ਨੇੜੇ ਗੰਭੀਰਾ ਪਿੰਡ ਨੇੜੇ ਚਾਰ ਦਹਾਕੇ ਪੁਰਾਣੇ ਪੁਲ ਦਾ ਇੱਕ ਹਿੱਸਾ ਡਿੱਗਣ ਤੋਂ ਬਾਅਦ ਕਈ ਵਾਹਨ ਮਹੀਸਾਗਰ ਨਦੀ ਵਿੱਚ ਡਿੱਗ ਗਏ। ਇਹ ਪੁਲ ਆਨੰਦ ਅਤੇ ਵਡੋਦਰਾ ਜ਼ਿਲ੍ਹਿਆਂ ਨੂੰ ਜੋੜਦਾ ਹੈ।

ਇਸ ਤੋਂ ਇਲਾਵਾ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਵੀਰਵਾਰ ਨੂੰ ਪੁਲ ਢਹਿਣ ਦੇ ਸਬੰਧ ਵਿੱਚ ਰਾਜ ਦੇ ਸੜਕ ਅਤੇ ਇਮਾਰਤ ਵਿਭਾਗ ਦੇ ਚਾਰ ਇੰਜੀਨੀਅਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਜਾਣਕਾਰੀ ਲਈ ਦੱਸ ਦਈਏ ਕਿ ਮੁਅੱਤਲ ਕੀਤੇ ਗਏ ਅਧਿਕਾਰੀਆਂ ਦੀ ਪਛਾਣ ਕਾਰਜਕਾਰੀ ਇੰਜੀਨੀਅਰ ਐਨਐਮ ਨਾਇਕਵਾਲਾ, ਡਿਪਟੀ ਕਾਰਜਕਾਰੀ ਇੰਜੀਨੀਅਰ ਯੂਸੀ ਪਟੇਲ ਅਤੇ ਆਰਟੀ ਪਟੇਲ ਅਤੇ ਸਹਾਇਕ ਇੰਜੀਨੀਅਰ ਜੇਵੀ ਸ਼ਾਹ ਵਜੋਂ ਹੋਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments