Homeਪੰਜਾਬਅੰਮ੍ਰਿਤਸਰ ਪੁਲਿਸ ਦੀ ਵੱਡੀ ਸਫਲਤਾ, 5 ਨਸ਼ਾ ਤਸਕਰ ਗ੍ਰਿਫ਼ਤਾਰ, ਨਸ਼ਾ ਬਰਾਮਦ

ਅੰਮ੍ਰਿਤਸਰ ਪੁਲਿਸ ਦੀ ਵੱਡੀ ਸਫਲਤਾ, 5 ਨਸ਼ਾ ਤਸਕਰ ਗ੍ਰਿਫ਼ਤਾਰ, ਨਸ਼ਾ ਬਰਾਮਦ

ਅੰਮ੍ਰਿਤਸਰ : ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ ਨਸ਼ਾ ਤਸਕਰਾਂ ਦੇ ਵਿਰੁੱਧ ਵੱਡੀ ਸਫਲਤਾ ਹਾਸਲ ਕੀਤੀ ਅਤੇ 5 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਦੋ ਵੱਖ-ਵੱਖ ਕੇਸਾਂ ਵਿੱਚ ਕੁੱਲ 3 ਕਿਲੋ 100 ਗ੍ਰਾਮ ਹੈਰੋਇਨ ਬਰਾਮਦ ਕਰਕੇ 5 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪਹਿਲਾ ਕੇਸ ਸੀਆਈਏ ਅਮ੍ਰਿਤਸਰ ਦੀ ਟੀਮ ਵੱਲੋਂ ਦਲਵਿੰਦਰ ਸਿੰਧੂ ਨੂੰ ਗ੍ਰਿਫ਼ਤਾਰ ਕਰਨ ਨਾਲ ਸ਼ੁਰੂ ਹੋਇਆ, ਜਿਸ ਕੋਲੋਂ 1 ਕਿਲੋ 12 ਗ੍ਰਾਮ ਹੈਰੋਇਨ ਮਿਲੀ। ਅੱਗੇ ਜਾਂਚ ਦੌਰਾਨ ਸੁਖਦੇਵ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਜਿਸ ਕੋਲੋਂ 2 ਕਿਲੋ ਹੈਰੋਇਨ ਮਿਲੀ। ਸੁਖਦੇਵ ਦੀ ਉਮਰ 28 ਸਾਲ ਹੈ, ਜੋ ਖੇਤੀਬਾੜੀ ਕਰਦਾ ਸੀ। ਇਹ ਮੁਲਜ਼ਮ ਪਾਕਿਸਤਾਨ ਨਾਲ ਸਿੱਧਾ ਸੰਪਰਕ ਰੱਖਦਿਆਂ ਨਸ਼ਾ ਤਸਕਰੀ ਕਰ ਰਿਹਾ ਸੀ।

ਇਸ ਤੋਂ ਇਲਾਵਾ ਦੂਜੇ ਕੇਸ ਵਿੱਚ ਇਸਲਾਮਾਬਾਦ ਥਾਣਾ’ ਅਧੀਨ ਮਨਪ੍ਰੀਤ ਸਿੰਘ ਉਰਫ ਗੋਰਾ, ਅੰਮ੍ਰਿਤਪਾਲ ਸਿੰਘ, ਅਤੇ ਹਰਪਾਲ ਭਾਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਕੋਲੋਂ 1 ਕਿਲੋ 50 ਗ੍ਰਾਮ ਹੈਰੋਇਨ ਅਤੇ ਇੱਕ ਆਲਟੋ ਕਾਰ ਵੀ ਬਰਾਮਦ ਹੋਈ। ਮਨਪ੍ਰੀਤ ਦੇ ਮਾਮੇ ਗੋਪਾਲ ਸਿੰਘ, ਜੋ ਕਿ ਰਾਜਸਥਾਨ ਰਹਿੰਦਾ ਹੈ, ਦੇ ਪਾਕਿਸਤਾਨ ਨਾਲ ਡਰੱਗ ਲਿੰਕ ਸਾਹਮਣੇ ਆਏ ਹਨ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਸਾਰੀ ਕਾਰਵਾਈ ਪੰਜਾਬ ਸਰਕਾਰ ਦੀ ਨਸ਼ਾ ਮੁਕਤੀ ਮੁਹਿੰਮ ਹੇਠ ਹੋਈ ਅਤੇ ਅਜੇ ਵੀ ਗੋਪਾਲ ਸਿੰਘ ਅਤੇ ਇੱਕ ਹੋਰ ਮੁਲਜ਼ਮ ਦੀ ਭਾਲ ਜਾਰੀ ਹੈ। ਪੁਲਿਸ ਵੱਲੋਂ ਅਗਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀ ਦੀ ਸੰਭਾਵਨਾ ਜਤਾਈ ਗਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments