ਦਿੱਲੀ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਕਾਰਜਕਾਲ ਵਿੱਚ ਇੱਕ ਬੁਹਤ ਵੱਡੀ ਉਪਲਬਧੀ ਹਾਸਲ ਕੀਤੀ ਹੈ ਜਿਸ ਸਦਕਾ ਉਨ੍ਹਾਂ ਨੇ ਇੱਕ ਨਵਾਂ ਰਿਕਾਰਡ ਬਣਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣ ਤੱਕ 17 ਦੇਸ਼ਾਂ ਦੀ ਸੰਸਦ ਨੂੰ ਸੰਬੋਧਨ ਕੀਤਾ ਹੈ। ਇਹ ਉਨ੍ਹਾਂ ਦੇ ਸਾਰੇ ਕਾਂਗਰਸੀ ਪੂਰਵਜਾਂ ਦੇ ਕੁੱਲ ਸੰਬੋਧਨਾਂ ਦੇ ਬਰਾਬਰ ਹੈ। ਪ੍ਰਧਾਨ ਮੰਤਰੀ ਦਾ ਪੰਜ ਦੇਸ਼ਾਂ ਦਾ ਦੌਰਾ ਅੱਜ ਖ਼ਤਮ ਹੋ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਘਾਨਾ, ਤ੍ਰਿਨੀਦਾਦ ਅਤੇ ਟੋਬੈਗੋ ਅਤੇ ਨਾਮੀਬੀਆ ਦੀਆਂ ਸੰਸਦਾਂ ਨੂੰ ਸੰਬੋਧਨ ਕੀਤਾ।
ਦੱਸ ਦਈਏ ਕਿ ਕਾਂਗਰਸ ਪਾਰਟੀ ਨਾਲ ਜੁੜੇ ਪ੍ਰਧਾਨ ਮੰਤਰੀਆਂ ਮਨਮੋਹਨ ਸਿੰਘ ਨੇ ਦੂਜੇ ਦੇਸ਼ ਦੀ ਸੰਸਦ ਨੂੰ ਸੱਤ ਵਾਰ, ਇੰਦਰਾ ਗਾਂਧੀ ਨੇ ਚਾਰ ਵਾਰ, ਜਵਾਹਰ ਲਾਲ ਨਹਿਰੂ ਨੇ ਤਿੰਨ ਵਾਰ, ਰਾਜੀਵ ਗਾਂਧੀ ਨੇ ਦੋ ਵਾਰ ਅਤੇ ਪੀਵੀ ਨਰਸਿਮਹਾ ਰਾਓ ਨੇ ਇੱਕ ਵਾਰ ਸੰਬੋਧਨ ਕੀਤਾ। ਇਸ ਤਰ੍ਹਾਂ, ਕਾਂਗਰਸ ਨਾਲ ਜੁੜੇ ਪੰਜ ਪ੍ਰਧਾਨ ਮੰਤਰੀਆਂ ਨੇ ਲਗਭਗ ਸੱਤ ਦਹਾਕਿਆਂ ਵਿੱਚ ਵਿਦੇਸ਼ੀ ਸੰਸਦਾਂ ਨੂੰ ਕੁੱਲ 17 ਵਾਰ ਸੰਬੋਧਨ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਦੀਆਂ ਸੰਸਦਾਂ ਨੂੰ ਸੰਬੋਧਨ ਕੀਤਾ ਹੈ, ਜੋ ਅੱਜ ਭਾਰਤ ਦੇ ਵਿਆਪਕ ਵਿਸ਼ਵਵਿਆਪੀ ਸਤਿਕਾਰ ਅਤੇ ਸਾਰਥਕਤਾ ਨੂੰ ਦਰਸਾਉਂਦਾ ਹੈ।











