Homeਦੇਸ਼ਕਾਸ਼ੀ ਵਿਸ਼ਵਨਾਥ ਧਾਮ ’ਚ ਇਸ ਚੀਜ਼ 'ਤੇ ਪੂਰੀ ਤਰ੍ਹਾਂ ਰੋਕ

ਕਾਸ਼ੀ ਵਿਸ਼ਵਨਾਥ ਧਾਮ ’ਚ ਇਸ ਚੀਜ਼ ‘ਤੇ ਪੂਰੀ ਤਰ੍ਹਾਂ ਰੋਕ

ਵਾਰਾਣਸੀ : ਧਾਰਮਿਕ ਸਥਾਨ ਕਾਸ਼ੀ ਵਿਸ਼ਵਨਾਥ ਧਾਮ ਦੇ ਸ਼ਹਿਰ ਵਾਰਾਣਸੀ ’ਚ ਇੱਕ ਵੱਡਾ ਬਦਲਾਅ ਹੋਣ ਜਾ ਰਿਹਾ ਹੈ।ਹੁਣ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਪਲਾਸਟਿਕ ਦੀ ਵਰਤੋਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਦੱਸ ਦਈਏ ਕਿ ਇਹ ਮਹੱਤਵਪੂਰਨ ਫੈਸਲਾ ਬੀਤੇ ਦਿਨ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਰ ਟਰੱਸਟ ਕੌਂਸਲ ਦੀ ਮੀਟਿੰਗ ਵਿੱਚ ਲਿਆ ਗਿਆ, ਜਿਸ ਵਿੱਚ ਮੰਦਰ ਪਰਿਸਰ ਨੂੰ ਪਲਾਸਟਿਕ ਮੁਕਤ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਇਸ ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਸਾਵਣ ਮਹੀਨੇ ਤੋਂ ਬਾਅਦ ਯਾਨੀ 10 ਅਗਸਤ 2025 ਤੋਂ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਕਿਸੇ ਵੀ ਤਰ੍ਹਾਂ ਦੇ ਪਲਾਸਟਿਕ ਨਾਲ ਪ੍ਰਵੇਸ਼ ਨਹੀਂ ਕੀਤਾ ਜਾਵੇਗਾ।

ਜਾਗਰੂਕਤਾ ਮੁਹਿੰਮ ਸਾਵਣ ਮਹੀਨੇ ਤੋਂ ਸ਼ੁਰੂ

ਦੱਸਣਾ ਬਣਦਾ ਹੈ ਕਿ 11 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਸਾਵਣ ਮਹੀਨੇ ਲਈ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਤਿਆਰੀਆਂ ਪਹਿਲਾਂ ਹੀ ਚੱਲ ਰਹੀਆਂ ਹਨ। ਸਾਵਣ ਵਿੱਚ, ਲੱਖਾਂ ਸ਼ਰਧਾਲੂ ਰੋਜ਼ਾਨਾ ਭਗਵਾਨ ਭੋਲੇਨਾਥ ਦੇ ਦਰਸ਼ਨ ਕਰਨ ਅਤੇ ਜਲ ਚੜ੍ਹਾਉਣ ਲਈ ਮੰਦਰ ਵਿੱਚ ਆਉਂਦੇ ਹਨ। ਇਸ ਦੇ ਮੱਦੇਨਜ਼ਰ, ਐਤਵਾਰ ਨੂੰ ਮੰਦਰ ਪ੍ਰਸ਼ਾਸਨ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਸਾਵਣ ਮਹੀਨੇ ਤੋਂ ਹੀ ਬਾਬਾ ਦੇ ਦਰਬਾਰ ਨੂੰ ਪਲਾਸਟਿਕ ਮੁਕਤ ਕਰਨ ਲਈ ਇੱਕ ਮੁਹਿੰਮ ਚਲਾਈ ਜਾਵੇਗੀ। ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਰੋਕਣ ਲਈ ਇਹ ਮੰਦਰ ਕਮੇਟੀ ਦੀ ਇੱਕ ਖ਼ੂਬਸੂਰਤ ਪਹਿਲਕਦਮੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments