Homeਰਾਜਸਥਾਨਖੋਲੇ ਦੇ ਹਨੂੰਮਾਨਜੀ ਮੰਦਰ 'ਚ ਅੰਨਕੂਟ ਉਤਸਵ, 35 ਹਜ਼ਾਰ ਕਿਲੋ ਬਰਫ਼ ਨਾਲ...

ਖੋਲੇ ਦੇ ਹਨੂੰਮਾਨਜੀ ਮੰਦਰ ‘ਚ ਅੰਨਕੂਟ ਉਤਸਵ, 35 ਹਜ਼ਾਰ ਕਿਲੋ ਬਰਫ਼ ਨਾਲ ਸਜੀ ਕੇਦਾਰਨਾਥ ਝਾਕੀ

ਜੈਪੁਰ: ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਖੋਲੇ ਸਥਿਤ ਪ੍ਰਸਿੱਧ ਹਨੂੰਮਾਨਜੀ ਮੰਦਰ ਵਿੱਚ ਐਤਵਾਰ ਨੂੰ ਅੰਨਕੂਟ ਉਤਸਵ ਦੀ ਸ਼ਾਨਦਾਰ ਸ਼ੁਰੂਆਤ ਹੋਈ। ਸਵੇਰੇ 11 ਵਜੇ ਵਿਸ਼ਾਲ ਆਰਤੀ ਨਾਲ ਧਾਰਮਿਕ ਸਮਾਗਮ ਆਰੰਭ ਕੀਤਾ ਗਿਆ। ਇਸ ਮੌਕੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ, ਹਵਾਮਹਿਲ ਦੇ ਵਿਧਾਇਕ ਬਾਲਮੁਕੁੰਦ ਆਚਾਰੀਆ, ਸ਼ਹਿਰ ਦੇ ਕਈ ਪ੍ਰਮੁੱਖ ਸੰਤ-ਮਹੰਤ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਰਹੇ।

ਆਰਤੀ ਤੋਂ ਬਾਅਦ ਭਗਵਾਨ ਹਨੂੰਮਾਨ ਜੀ ਨੂੰ ਛੱਪਣ ਭੋਗ ਦੀ ਭੇਟ ਚੜ੍ਹਾਈ ਗਈ। ਸਵੇਰ ਤੋਂ ਹੀ ਮੰਦਰ ਵਿੱਚ ਸ਼ਰਧਾਲੂਆਂ ਦੇ ਪਹੁੰਚਣ ਦਾ ਸਿਲਸਿਲਾ ਜਾਰੀ ਰਿਹਾ। ਉਤਸਵ ਦਾ ਮੁੱਖ ਆਕਰਸ਼ਣ ਕੇਦਾਰਨਾਥ ਜਯੋਤਿਰਲਿੰਗ ਦੀ ਵਿਸ਼ੇਸ਼ ਝਾਕੀ ਰਹੀ, ਜਿਸ ਨੂੰ ਲਗਭਗ 35,000 ਕਿਲੋਗ੍ਰਾਮ ਬਰਫ਼ ਨਾਲ ਤਿਆਰ ਕਰਕੇ ਸਜਾਇਆ ਗਿਆ ਹੈ। ਇਸ ਝਾਕੀ ਨੂੰ ਦੇਖਣ ਲਈ ਸ਼ਰਧਾਲੂਆਂ ਵਿੱਚ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ।

ਮੰਦਰ ਪ੍ਰਬੰਧਕਾਂ ਵੱਲੋਂ ਅੰਨਕੂਟ ਉਤਸਵ ਲਈ ਵਿਸ਼ਾਲ ਪ੍ਰਬੰਧ ਕੀਤੇ ਗਏ ਹਨ। ਸ਼ਰਧਾਲੂਆਂ ਦੇ ਬੈਠਣ ਅਤੇ ਪ੍ਰਸਾਦ ਛਕਣ ਲਈ 13 ਬਲਾਕ ਬਣਾਏ ਗਏ ਹਨ। ਇਨ੍ਹਾਂ ਵਿੱਚ ਇੱਕ ਸਮੇਂ ਲਗਭਗ 10,000 ਲੋਕਾਂ ਦੇ ਬੈਠਣ ਦੀ ਵਿਵਸਥਾ ਹੈ।

ਜਾਣਕਾਰੀ ਅਨੁਸਾਰ, ਹੁਣ ਤੱਕ ਲਗਭਗ ਡੇਢ ਲੱਖ ਸ਼ਰਧਾਲੂ ਉਤਸਵ ਵਿੱਚ ਹਿੱਸਾ ਲੈ ਚੁੱਕੇ ਹਨ। ਇਸ ਮੌਕੇ ਕਰੀਬ 2.5 ਲੱਖ ਸ਼ਰਧਾਲੂਆਂ ਲਈ ਪ੍ਰਸਾਦ ਤਿਆਰ ਕੀਤਾ ਜਾ ਰਿਹਾ ਹੈ। ਧਾਰਮਿਕ ਸਮਾਗਮ ਰਾਤ 11 ਵਜੇ ਤੱਕ ਜਾਰੀ ਰਹਿਣ ਦੀ ਜਾਣਕਾਰੀ ਦਿੱਤੀ ਗਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments