Homeਦੇਸ਼ਦਿੱਲੀ ਦੀ ਗਾਂਧੀ ਨਗਰ ਮਾਰਕੀਟ ’ਚ ਭਿਆਨਕ ਅੱਗ

ਦਿੱਲੀ ਦੀ ਗਾਂਧੀ ਨਗਰ ਮਾਰਕੀਟ ’ਚ ਭਿਆਨਕ ਅੱਗ

ਨਵੀਂ ਦਿੱਲੀ : ਦਿੱਲੀ ਦੇ ਗਾਂਧੀ ਨਗਰ ਮਾਰਕੀਟ ਵਿੱਚ ਅੱਜ ਭਟੂਰੇ ਵਾਲੀ ਗਲੀ ਵਿੱਚ ਇੱਕ ਕੱਪੜੇ ਦੀ ਦੁਕਾਨ ਅਤੇ ਉਸ ਦੇ ਉੱਪਰ ਮੌਜੂਦ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਨੂੰ ਬੁਝਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਹਨ, ਅਤੇ ਇਲਾਕਾ ਵਿੱਚ ਹਫੜਾ-ਤਫੜੀ ਦਾ ਮਾਹੌਲ ਬਣ ਗਿਆ ਹੈ। ਘਟਨਾ ਵਾਲੀ ਥਾਂ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਇਮਾਰਤ ਦੀ ਇੱਕ ਖਿੜਕੀ ਵਿੱਚੋਂ ਅੱਗ ਦੀਆਂ ਲਪਟਾਂ ਤਾਂ ਦੂਜੀ ਖਿੜਕੀ ਵਿੱਚੋਂ ਕਾਲਾ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਹੈ।

ਜਾਣਕਾਰੀ  ਦੇ ਅਨੁਸਾਰ, ਦਿੱਲੀ ਫਾਇਰ ਸਰਵਿਸ (ਡੀ.ਐਫ.ਐਸ.) ਦੇ ਅਧਿਕਾਰੀਆਂ ਨੇ ਦੱਸਿਆ ਕਿ ਕੱਪੜੇ ਦੀ ਦੁਕਾਨ ਅਤੇ ਉਸ ਦੇ ਉੱਪਰ ਗੋਦਾਮ ਵਿੱਚ ਅੱਗ ਲੱਗੀ। ਹੁਣ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਦੁਪਹਿਰ 2 ਵਜੇ ਦੇ ਆਲੇ-ਦੁਆਲੇ ਲੱਗੀ ਅੱਗ

ਅਧਿਕਾਰੀਆਂ ਨੇ ਦੱਸਿਆ ਕਿ ਅੱਗ ਦੁਪਹਿਰ ਲਗਭਗ 2 ਵਜੇ ਦੇ ਆਲੇ-ਦੁਆਲੇ ਲੱਗੀ। ਇਹ ਅੱਗ ਗੀਤਾ ਕਲੋਨੀ ਪੁਲਿਸ ਸਟੇਸ਼ਨ ਖੇਤਰ ਦੇ ਅਧੀਨ ਆਉਣ ਵਾਲੀ ‘ਭਟੂਰਾ ਵਾਲੀ ਗਲੀ’ ਵਿੱਚ ਲੱਗੀ ਜਿਸ ਦੇ ਬਾਅਦ ਦਿੱਲੀ ਫਾਇਰ ਸਰਵਿਸ ਨੂੰ ਇੱਕ ਦੇ ਬਾਅਦ ਇੱਕ ਕਈ ਫੋਨ ਕਾਲ ਆਏ। ਜਾਣਕਾਰੀ ਮਿਲਣ ਤੋਂ ਬਾਅਦ, ਸ਼ੁਰੂ ਵਿੱਚ ਦੋ ਫਾਇਰ ਇੰਜਣ, ਇੱਕ ਪਾਣੀ ਦੀ ਟੈਂਕੀ ਅਤੇ ਇੱਕ ਛੋਟੀ ਫਾਇਰ ਰੈਸਕਿਊ ਗੱਡੀ ਨੂੰ ਮੌਕੇ ‘ਤੇ ਭੇਜਿਆ ਗਿਆ। ਅੱਗ ਭਿਆਨਕ ਹੋਣ ਤੋਂ ਬਾਅਦ, ਅੱਗ ਬੁਝਾਉਣ ਵਾਲੇ ਹੋਰ ਯੰਤਰ ਮੌਕੇ ‘ਤੇ ਭੇਜੇ ਗਏ।

ਅਧਿਕਾਰੀਆਂ ਨੇ ਦੱਸਿਆ ਕਿ ਦੁਕਾਨ ਦੇ ਉੱਪਰਲੇ ਸਟੋਰ ਹਾਊਸ, ਹੈ ਜਿਸ ਵਿੱਚ ਕੱਪੜੇ ਸਟੋਰ ਕੀਤੇ ਜਾਂਦੇ ਹਨ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਫਿਲਹਾਲ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments