Homeਸੰਸਾਰਆਸਟ੍ਰੇਲੀਆ ਜਾਣ ਵਾਲੇ ਭਾਰਤੀਆਂ ਨੂੰ ਲੱਗਾ ਵੱਡਾ ਝਟਕਾ

ਆਸਟ੍ਰੇਲੀਆ ਜਾਣ ਵਾਲੇ ਭਾਰਤੀਆਂ ਨੂੰ ਲੱਗਾ ਵੱਡਾ ਝਟਕਾ

ਕੀ ਹੈ ‘No Further Stay’ ਦਾ ਨਿਯਮ?

ਆਸਟ੍ਰੇਲੀਆ ਦੇ ਨਵੇਂ ਨਿਯਮ 28 ਨਵੰਬਰ 2026 ਜਾਂ ਇਸ ਤੋਂ ਬਾਅਦ ਜਮ੍ਹਾਂ ਕਰਵਾਈਆਂ ਜਾਣ ਵਾਲੀਆਂ ਵੀਜ਼ਾ ਅਰਜ਼ੀਆਂ ’ਤੇ ਲਾਗੂ ਹੋਣਗੇ। ਇਨ੍ਹਾਂ ਵਿੱਚ ਵਿਜ਼ਟਰ ਵੀਜ਼ਾ (ਸਬਕਲਾਸ 600), ਇਲੈਕਟ੍ਰਾਨਿਕ ਟ੍ਰੈਵਲ ਅਥਾਰਟੀ (ETA) (ਸਬਕਲਾਸ 601) ਅਤੇ ਈ-ਵਿਜ਼ਟਰ ਵੀਜ਼ਾ (ਸਬਕਲਾਸ 651) ਸ਼ਾਮਲ ਹਨ। ਹੁਣ ਇਨ੍ਹਾਂ ਸਾਰੀਆਂ ਸ਼੍ਰੇਣੀਆਂ ਵਿੱਚ ਵੀਜ਼ਾ ਦੀ ਸ਼ਰਤ 8503 ਲਾਜ਼ਮੀ ਹੋਵੇਗੀ, ਜਿਸ ਨੂੰ ‘No Further Stay’ ਕਿਹਾ ਜਾਂਦਾ ਹੈ।

ਇਸ ਦਾ ਸਿੱਧਾ ਮਤਲਬ ਹੈ ਕਿ ਟੂਰਿਸਟ ਵੀਜ਼ੇ ’ਤੇ ਆਸਟ੍ਰੇਲੀਆ ਪਹੁੰਚਣ ਵਾਲੇ ਵਿਅਕਤੀ ਨੂੰ ਆਮ ਤੌਰ ’ਤੇ ਦੇਸ਼ ਦੇ ਅੰਦਰ ਰਹਿੰਦਿਆਂ ਕਿਸੇ ਹੋਰ ਵੀਜ਼ੇ ’ਤੇ ਜਾਣ ਜਾਂ ਆਪਣੀ ਰਿਹਾਇਸ਼ ਦੀ ਮਿਆਦ ਵਧਾਉਣ ਲਈ ਨਵੇਂ ਵੀਜ਼ੇ ਦੀ ਅਰਜ਼ੀ ਦੇਣ ਦੀ ਇਜਾਜ਼ਤ ਨਹੀਂ ਹੋਵੇਗੀ।

ਜੇਕਰ ਕੋਈ ਵਿਅਕਤੀ ਆਸਟ੍ਰੇਲੀਆ ਵਿੱਚ ਜ਼ਿਆਦਾ ਸਮਾਂ ਰਹਿਣਾ ਚਾਹੁੰਦਾ ਹੈ ਜਾਂ ਆਪਣੀ ਵੀਜ਼ਾ ਸ਼੍ਰੇਣੀ ਬਦਲਣਾ ਚਾਹੁੰਦਾ ਹੈ ਤਾਂ ਉਸ ਨੂੰ ਆਮ ਤੌਰ ’ਤੇ ਦੇਸ਼ ਤੋਂ ਬਾਹਰ ਜਾ ਕੇ ਸਬੰਧਤ ਵੀਜ਼ੇ ਲਈ ਅਰਜ਼ੀ ਦੇਣੀ ਪਵੇਗੀ।

ਨਵੀਆਂ ਅਰਜ਼ੀਆਂ ’ਤੇ ਪਵੇਗਾ ਅਸਰ

ਨਵੇਂ ਨਿਯਮਾਂ ਦਾ ਅਸਰ ਉਨ੍ਹਾਂ ਵੀਜ਼ਾ ਅਰਜ਼ੀਆਂ ’ਤੇ ਪਵੇਗਾ, ਜੋ 28 ਨਵੰਬਰ ਜਾਂ ਇਸ ਤੋਂ ਬਾਅਦ ਜਮ੍ਹਾਂ ਕਰਵਾਈਆਂ ਜਾਣਗੀਆਂ। ਇਸ ਤੋਂ ਪਹਿਲਾਂ ਅਰਜ਼ੀ ਦੇਣ ਵਾਲਿਆਂ ’ਤੇ ਇਹ ਬਦਲਾਅ ਪਿਛਲੀ ਤਾਰੀਖ ਤੋਂ ਲਾਗੂ ਨਹੀਂ ਹੋਵੇਗਾ।

ਜਿਨ੍ਹਾਂ ਲੋਕਾਂ ਕੋਲ ਪਹਿਲਾਂ ਤੋਂ ਆਸਟ੍ਰੇਲੀਆ ਦਾ ਵਿਜ਼ਟਰ ਵੀਜ਼ਾ ਹੈ, ਉਨ੍ਹਾਂ ਨੂੰ ਆਪਣੇ ਵੀਜ਼ਾ ਗ੍ਰਾਂਟ ਲੈਟਰ ਵਿੱਚ ਦਰਜ ਸ਼ਰਤਾਂ ਦੀ ਜਾਂਚ ਕਰਨੀ ਚਾਹੀਦੀ ਹੈ।

ਹਾਲਾਂਕਿ, ਕੁਝ ਖ਼ਾਸ ਹਾਲਾਤਾਂ ਵਿੱਚ ਇਸ ਪਾਬੰਦੀ ਤੋਂ ਛੋਟ ਲੈਣ ਦੀ ਅਪੀਲ ਕੀਤੀ ਜਾ ਸਕਦੀ ਹੈ। ਆਸਟ੍ਰੇਲੀਆ ਦਾ ਗ੍ਰਹਿ ਵਿਭਾਗ ਗੰਭੀਰ ਬਿਮਾਰੀ, ਪਰਿਵਾਰ ਵਿੱਚ ਐਮਰਜੈਂਸੀ, ਕੁਦਰਤੀ ਆਫ਼ਤ ਜਾਂ ਅਜਿਹੇ ਹਾਲਾਤਾਂ ਵਿੱਚ ਵੀਜ਼ਾ ਦੀ ਸ਼ਰਤ ਹਟਾਉਣ ’ਤੇ ਵਿਚਾਰ ਕਰ ਸਕਦਾ ਹੈ, ਜੋ ਬਿਨੈਕਾਰ ਦੇ ਕੰਟਰੋਲ ਤੋਂ ਬਾਹਰ ਹੋਣ।

ਪਰ ਸਿਰਫ਼ ਛੋਟ ਲਈ ਅਰਜ਼ੀ ਦੇਣ ਨਾਲ ਆਸਟ੍ਰੇਲੀਆ ਵਿੱਚ ਰਹਿਣ ਦੀ ਮਿਆਦ ਆਪਣੇ ਆਪ ਨਹੀਂ ਵਧ ਜਾਂਦੀ।

ਅਧਿਕਾਰਤ ਠਹਿਰਾਅ ਦੀ ਮਿਆਦ ਵਿੱਚ ਨਹੀਂ ਹੋਵੇਗਾ ਬਦਲਾਅ

ਆਸਟ੍ਰੇਲੀਆ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਸ ਬਦਲਾਅ ਨਾਲ ਵਿਜ਼ਟਰ ਵੀਜ਼ੇ ਦੀ ਵੈਧਤਾ ਜਾਂ ਉਸ ’ਤੇ ਮਿਲਣ ਵਾਲੀ ਅਧਿਕਾਰਤ ਠਹਿਰਾਅ ਦੀ ਮਿਆਦ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ।

ETA ਅਤੇ ਈ-ਵਿਜ਼ਟਰ ਵੀਜ਼ਾ ਧਾਰਕ ਆਪਣੀ ਯੋਗਤਾ ਅਨੁਸਾਰ 12 ਮਹੀਨਿਆਂ ਦੀ ਮਿਆਦ ਵਿੱਚ ਕਈ ਵਾਰ ਆਸਟ੍ਰੇਲੀਆ ਆ-ਜਾ ਸਕਣਗੇ ਅਤੇ ਆਮ ਤੌਰ ’ਤੇ ਹਰ ਯਾਤਰਾ ਦੌਰਾਨ ਤਿੰਨ ਮਹੀਨਿਆਂ ਤੱਕ ਰਹਿ ਸਕਣਗੇ।

‘ਵੀਜ਼ਾ ਹੌਪਿੰਗ’ ’ਤੇ ਲੱਗੇਗੀ ਰੋਕ

ਸਰਕਾਰ ਦਾ ਕਹਿਣਾ ਹੈ ਕਿ ਨਵੇਂ ਨਿਯਮਾਂ ਦਾ ਮੁੱਖ ਉਦੇਸ਼ ਵੀਜ਼ਾ ਪ੍ਰਣਾਲੀ ਦੀ ਦੁਰਵਰਤੋਂ ਨੂੰ ਰੋਕਣਾ ਅਤੇ ‘ਵੀਜ਼ਾ ਹੌਪਿੰਗ’ ’ਤੇ ਲਗਾਮ ਲਗਾਉਣਾ ਹੈ।

ਇਸ ਪ੍ਰਕਿਰਿਆ ਤਹਿਤ ਕੁਝ ਲੋਕ ਇੱਕ ਅਸਥਾਈ ਵੀਜ਼ੇ ਦੀ ਮਿਆਦ ਖ਼ਤਮ ਹੋਣ ਤੋਂ ਪਹਿਲਾਂ ਦੂਜੇ ਵੀਜ਼ੇ ਲਈ ਅਰਜ਼ੀ ਦੇ ਕੇ ਲਗਾਤਾਰ ਦੇਸ਼ ਵਿੱਚ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਸਰਕਾਰ ਚਾਹੁੰਦੀ ਹੈ ਕਿ ਟੂਰਿਸਟ ਵੀਜ਼ੇ ਦੀ ਵਰਤੋਂ ਸਿਰਫ਼ ਅਸਲ ਅਤੇ ਅਸਥਾਈ ਯਾਤਰਾਵਾਂ ਲਈ ਹੀ ਕੀਤੀ ਜਾਵੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments